ਪ੍ਰਿੰਸੀਪਲ ਸੁਧੀਸ਼ ਸ਼ਰਮਾ ਨੇ ਸਮੁੱਚੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਕੀਤਾ ਧੰਨਵਾਦ
टाकिंग पंजाब
ਜਲੰਧਰ। ਦਸੰਬਰ ਮਹੀਨੇ ਵਿੱਚ ਆਖਰੀ ਪੰਦੜਵਾੜੇ ਦੌਰਾਨ ਸਿੱਖ ਇਤਿਹਾਸ ਵਿੱਚ ਮਹਾਨ ਕੁਰਬਾਨੀਆਂ ਹੋਈਆਂ ਜਿਸ ਵਿੱਚ ਕਿਲਾ ਅਨੰਦਪੁਰ ਸਾਹਿਬ ਛੱਡਣ, ਦਸ਼ਮੇਸ਼ ਪਿਤਾ ਜੀ ਦਾ ਪਰਿਵਾਰ ਵਿਛੋੜਾ,ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰ ਕੌਰ ਜੀ ਦੀ ਕੁਰਬਾਨੀ ਅਤੇ ਮਹਾਨ ਗੁਰਸਿੱਖਾਂ ਦੀਆਂ ਕੁਰਬਾਨੀਆਂ ਇਸ ਸਾਰੇ ਵੈਰਾਗਮਈ ਵਰਤਾਰੇ ਨੂੰ ਸਿੱਖ ਤਾਲਮੇਲ ਕਮੇਟੀ ਨੇ ਜਲੰਧਰ ਸ਼ਹਿਰ ਦੇ ਸਮੁੱਚੇ ਸਕੂਲਾਂ ਵਿੱਚ ਪੜਾਉਣ ਲਈ ਅਤੇ ਬੱਚਿਆਂ ਨੂੰ ਦੱਸਣ ਲਈ ਬੇਨਤੀ ਕੀਤੀ ਸੀ।
ਕੁਝ ਸਕੂਲਾਂ ਨੇ ਕਮੇਟੀ ਮੈਂਬਰਾਂ ਨੂੰ ਬੇਨਤੀ ਕੀਤੀ ਸੀ ਤੁਸੀਂ ਖੁਦ ਵਿਦਵਾਨ ਲੋਕਾਂ ਨੂੰ ਲਿਆ ਕੇ ਸਾਡੇ ਸਕੂਲ ਦੇ ਬੱਚਿਆਂ ਨੂੰ ਲਾਸਾਨੀ ਕੁਰਬਾਨੀਆਂ ਬਾਰੇ ਦੱਸਿਆ ਜਾਵੇ। ਇਸੇ ਕੜੀ ਵਿੱਚ ਅੱਜ ਪਾਰਵਤੀ ਜੈਨ.ਕੌ ਐਜੂਕੇਸ਼ਨ ਸੀਨੀਅਰ ਸੈਕਡਰੀ ਸਕੂਲ ਵਿਜੇ ਨਗਰ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਤਜਿੰਦਰ ਸਿੰਘ ਪ੍ਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਲੱਕੀ, ਹਰਪਾਲ ਸਿੰਘ ਪਾਲੀ ਚੱਡਾ, ਬੋਬੀ ਬਹਿਲ,ਵਿਕੀ ਸਿੰਘ ਖਾਲਸਾ ਪੰਥ ਦੇ ਮਹਾਨ ਵਿਦਵਾਨ ਭਾਈ ਮਨਦੀਪ ਸਿੰਘ ਨੂੰ ਨਾਲ ਲੈ ਕੇ ਸਵੇਰ ਦੀ ਪਰਾਥਨਾ ਸਭਾ ਵਿੱਚ ਸਕੂਲ ਦੇ ਪ੍ਰਿੰਸੀਪਲ ਸੁਧੀਰ ਸ਼ਰਮਾ ਗੁਰਜੀਤ ਸਿੰਘ ਅਤੇ ਵਿਕਾਸ ਸੇਠੀ ਨਾਲ ਪਹੁੰਚੇ ਜਿੱਥੇ ਸਕੂਲ ਦੇ ਪ੍ਰਿੰਸੀਪਲ ਨੇ ਕਮੇਟੀ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ। ਭਾਈ ਮਨਦੀਪ ਸਿੰਘ ਨੂੰ ਵੈਰਾਗਮਈ ਇਤਿਹਾਸ ਬੱਚਿਆਂ ਨੂੰ ਦੱਸਣ ਦੀ ਬੇਨਤੀ ਕੀਤੀ ਜਿਸ ਤੇ ਭਾਈ ਮਨਦੀਪ ਸਿੰਘ ਕਿਲਾ ਅਨੰਦਪੁਰ ਸਾਹਿਬ ਛੱਡਣ ਦੇ ਕਾਰਨਾ ਤੋਂ ਲੈ ਕੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਲਾਸਾਨੀ ਸ਼ਹੀਦੀਆਂ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਿੰਸੀਪਲ ਸੁਧੀਸ਼ ਸ਼ਰਮਾ ਨੇ ਇਸ ਮੌਕੇ ਤੇ ਕਿਹਾ ਜਿਸ ਤਰ੍ਹਾਂ ਇਤਿਹਾਸ ਬੱਚਿਆਂ ਨੂੰ ਦੱਸਿਆ ਗਿਆ ਇਸ ਨਾਲ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੁੜਨ ਦਾ ਜਜ਼ਬਾ ਪੈਦਾ ਹੋਵੇਗਾ। ਬੱਚਿਆਂ ਵਿੱਚ ਧਰਮ ਨਾਲ ਅਤੇ ਦੇਸ਼ ਨਾਲ ਪਿਆਰ ਦੀ ਭਾਵਨਾ ਪ੍ਰਗਟ ਹੋਵੇਗੀ। ਉਹਨਾਂ ਨੇ ਸਮੁੱਚੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ।