ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਕਾਲਜ ਆਉਣ ਦਾ ਦਿੱਤਾ ਸੱਦਾ

शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਕਾਲਜ ਆਉਣ ਦਾ ਦਿੱਤਾ ਸੱਦਾ

टाकिंग पंजाब

ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਆਈ.ਏ.ਐਸ. ਨਾਲ ਅੱਜ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਫੁਲਾਂ ਦਾ ਗੁਲਦਸਤਾ ਭੇਂਟ ਕੀਤਾ। ਉਹਨਾਂ ਦੇ ਨਾਲ ਐਨਐਸਐਸ ਦੇ ਇੰਚਾਰਜ ਦੁਰਗੇਸ਼ ਜੰਡੀ ਵੀ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡੀਸੀ ਸ. ਜਸਪ੍ਰੀਤ ਸਿੰਘ ਨੂੰ ਸੀਡੀਟੀਪੀ ਦੀ ਅਡਵਾਈਜਰੀ ਕਮੇਟੀ ਮੀਟਿੰਗ ਵਿੱਚ ਆਪਣਾ ਨੁਮਾਇਦਾਂ ਭੇਜਣ ਲਈ ਧੰਨਵਾਦ ਕੀਤਾ

   ਉਹਨਾਂ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੂੰ ਸੀਡੀਟੀਪੀ ਦੀ ਅਡਵਾਈਜਰੀ ਕਮੇਟੀ ਮੀਟਿੰਗ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਉਹਨਾਂ ਡੀਸੀ ਸ. ਜਸਪ੍ਰੀਤ ਸਿੰਘ ਨੂੰ ਕਾਲਜ ਆਉਣ ਲਈ ਅਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਸੱਦਾ ਦਿੱਤਾ। ਡੀਸੀ ਸ. ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਦੌਰਾ ਕਰਨਗੇ।

Leave a Reply

Your email address will not be published. Required fields are marked *