ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਪ੍ਰੋ. ਕਸ਼ਮੀਰ ਕੁਮਾਰ ਦਾ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ
टाकिंग पंजाब
ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਕਸ਼ਮੀਰ ਕੁਮਾਰ ਇਲੈਕਟ੍ਰੀਕਲ ਦੇ ਇੰਨਚਾਰਜ ਨਿਯੁਕਤ ਕੀਤੇ ਗਏ ਹਨ।ਇਹ ਪੋਸਟ ਮੁਖੀ ਵਿਭਾਗ ਦਿਲਦਾਰ ਸਿੰਘ ਰਾਣਾ ਦੀ 19-12-2023 ਨੂੰ ਵੋਲੰਟੀਅਰ ਰਿਟਾਇਰਮੈਂਟ ਤੇ ਖਾਲੀ ਹੋਈ ਸੀ। ਮਾਣਯੋਗ ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਮੌਕੇ ਤੇ ਇਲੈਕਟ੍ਰੀਕਲ ਵਿਭਾਗ ਦਾ ਸਮੂਹ ਸਟਾਫ ਅਤੇ ਵਿਭਾਗਾ ਦੇ ਪ੍ਰਮੱਖ ਡਾ. ਸੰਜੇ ਬਾਂਸਲ , ਡਾ. ਰਾਜੀਵ ਭਾਟੀਆ, ਮੰਜੂ ਮੰਨਚੰਦਾ, ਰਿਚਾ ਅਰੌੜਾ, ਪ੍ਰਿੰਸ ਮਦਾਨ, ਹੀਰਾ ਮਹਾਜਨ, ਤ੍ਰਿਲੋਕ ਸਿੰਘ, ਰਾਕੇਸ ਕੁਮਾਰ ਸ਼ਰਮਾ ਸ਼ਾਮਿਲ ਸਨ।
ਸਭਨਾਂ ਦੀ ਮੋਜੂਦਗੀ ਵਿੱਚ ਮਾਣਯੋਗ ਪ੍ਰਿਸੀਪਲ ਡਾ. ਜਗਰੂਪ ਸਿੰਘ ਵਲੋ ਕਸ਼ਮੀਰ ਕੁਮਾਰ ਨੂੰ ਇਲੈਕਟ੍ਰੀਕਲ ਵਿਭਾਗ ਦਾ ਇੰਚਾਰਜ ਥਾਪਿਆ ਗਿਆ। ਪ੍ਰੋ. ਕਸ਼ਮੀਰ ਕੁਮਾਰ ਪ੍ਰਿਸੀਪਲ ਸਾਹਿਬ ਨੂੰ ਸਭਨਾਂ ਦੀ ਮੋਜੂਦਗੀ ਵਿੱਚ ਵਿਭਾਗ ਨੂੰ ਬੁਲੰਦੀਆਂ ਤੇ ਲਿਜਾਣ ਦਾ ਪ੍ਰਣ ਕੀਤਾ। ਕਾਲਜ ਦੇ ਸਮੂਹ ਸਟਾਫ਼ ਨੇ ਕਸ਼ਮੀਰ ਕੁਮਾਰ ਨੂੰ ਕਿੱਥੇ ਵਧਾਇਆਂ ਦਿੱਤੀਆਂ ਉੱਥੇ ਚਾਰੇ ਪਾਸੇ ਖੁਸ਼ੀ ਦੀ ਲਹਿਰ ਹੈ।