Skip to content
ਮਿਲ ਜੁਲ ਕੇ ਤਿਉਹਾਰ ਮਨਾਉਂਣ ਨਾਲ ਬਣਦੀ ਹੈ ਭਾਈਚਾਰਕ ਸਾਂਝ- ਪ੍ਰਧਾਨ ਤਜਿੰਦਰ ਸਿੰਘ ਪਰਦੇਸੀ
टाकिंग पंजाब
ਜਲੰਧਰ। ਸਾਵਨ ਮਹੀਨੇ ਦੀ ਸੰਗਰਾਂਦ ਉੱਤੇ ਜਲੰਧਰ ਟੂ ਵੀਲਰਸ ਡੀਲਰ ਐਸੋਸੀਏਸ਼ਨ ਵੱਲੋਂ ਸੰਗਤਾਂ ਲਈ ਖੀਰ ਪੂੜੇ ਦੇ ਲੰਗਰ ਲਗਾਏ ਗਏ। ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਬੋਬੀ ਬਹਿਲ, ਲੱਕੀ ਸਿੱਕਾ ਤੇ ਮਨਪ੍ਰੀਤ ਸਿੰਘ ਬਿੰਦਰਾ ਨੇ ਕਿਹਾ ਕਿ ਜਦੋਂ ਅਸੀਂ ਦਿਨ ਤਿਉਹਾਰ ਆਪਸ ਵਿੱਚ ਮਿਲ ਜੁਲ ਕੇ ਮਨਾਉਂਦੇ ਹਾਂ, ਉਸ ਨਾਲ ਨਾ ਕੇਵਲ ਭਾਈਚਾਰਕ ਸਾਂਝ ਬਣਦੀ ਹੈ ਬਲਕਿ ਆਪਸੀ ਪਿਆਰ ਵਿੱਚ ਵੀ ਵਾਧਾ ਹੁੰਦਾ ਹੈ। ਉਸ ਤੋਂ ਇਲਾਵਾ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਯਾਦ ਕਰਨ ਦਾ ਮੌਕਾ ਮਿਲਦਾ ਹੈ। ਲੰਗਰ ਵੰਡਣ ਦੀ ਸੇਵਾ ਮਨਿੰਦਰ ਸਿੰਘ ਭਾਟੀਆ, ਸੰਜੀਵ ਕੁਮਾਰ, ਆਤਮ ਪ੍ਰਕਾਸ਼, ਸੁਰੇਸ਼ ਕੁਮਾਰ, ਸ਼ਾਲੂ ਹੰਸ ਰਾਜ, ਤਜਿੰਦਰ ਸਿੰਘ ਭਾਟੀਆ ਆਦੀ ਸ਼ਾਮਿਲ ਸਨ।
Website Design and Developed by OJSS IT Consultancy, +91 7889260252,www.ojssindia.in