Skip to content
ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਕਮੇਟੀ ਵੱਲੋਂ ਦਿੱਤੇ ਗਏ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰਪਾਓ
टाकिंग पंजाब
जालंधर। ਸਿੱਖ ਤਾਲਮੇਲ ਕਮੇਟੀ ਵੱਲੋਂ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਲੰਧਰ ਦੀਆਂ ਸੰਗਤਾਂ ਵੱਲੋਂ ਜਿੱਥੇ ਸਰਾਹਣਾ ਕੀਤੀ ਜਾ ਰਹੀ ਹੈ, ਉਥੇ ਨੌਜਵਾਨਾਂ ਵਿੱਚ ਵੀ ਸਿੱਖ ਤਾਲਮੇਲ ਕਮੇਟੀ ਚ ਸ਼ਾਮਿਲ ਹੋਣ ਲਈ ਬਹੁਤ ਹੀ ਉਤਸ਼ਾਹ ਹੈ। ਅੱਜ ਪਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ, ਵਿੱਕੀ ਸਿੰਘ ਖਾਲਸਾ ਅਤੇ ਭਾਈ ਕਰਮਜੀਤ ਸਿੰਘ ਨੂਰ ਦੇ ਉਪਰਾਲੇ ਸਦਕਾ ਬਸਤੀ ਮਿੱਠੂ ਦੇ ਨੌਜਵਾਨ ਵਡੀ ਗਿਣਤੀ ਵਿੱਚ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ। ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰਪਾਓ ਦਿੱਤੇ ਗਏ,ਅਤੇ ਜੀ ਆਇਆਂ ਨੂੰ ਆਖਿਆ ਗਿਆ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਪਰਮਜੀਤ ਸਿੰਘ ਖਾਲਸਾ, ਵਿੱਕੀ ਸਿੰਘ ਖਾਲਸਾ, ਭਾਈ ਕਰਮਜੀਤ ਸਿੰਘ ਨੂਰ ਤੇ ਅਰਵਿੰਦਰ ਪਾਲ ਸਿੰਘ ਬਬਲੂ, ਹਰਪ੍ਰੀਤ ਸਿੰਘ ਸੌਨੂੰ ਨੇ ਕਿਹਾ ਕਿ ਜਿਹੜੇ ਨੌਜਵਾਨ ਅੱਜ ਕਮੇਟੀ ਵਿੱਚ ਸ਼ਾਮਿਲ ਹੋਏ ਹਨ,ਇਹਨਾਂ ਅੰਦਰ ਕੌਮ ਪ੍ਰਤੀ ਪਿਆਰ ਹੈ ਜੋ ਇਹਨਾਂ ਨੂੰ ਸਿੱਖੀ ਕਾਰਜਾਂ ਵਿੱਚ ਸੇਵਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਇਹਨਾਂ ਵਿੱਚੋਂ ਜਿਹੜੇ ਸਿੱਖੀ ਸਰੂਪ ਵਿੱਚ ਪੂਰਨ ਨਹੀਂ ਹਨ, ਉਹਨਾਂ ਨੂੰ ਬੇਨਤੀ ਕੀਤੀ ਹੈ, ਉਹ ਕੌਮ ਲਈ ਆਪਣੀ ਕੁਰਹਿਤ ਨੂੰ ਹਟਾ ਕੇ ਸਿੱਖੀ ਸਰੂਪ ਵਿੱਚ ਆਉਣ। ਇਹਨਾਂ ਨੌਜਵਾਨਾਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੂੰ ਵੱਖ ਵੱਖ ਲੋਕਾਂ ਵੱਲੋਂ ਬੇਨਤੀ ਪੱਤਰ ਆ ਰਹੇ ਹਨ, ਕਿ ਸਾਨੂੰ ਕਮੇਟੀ ਵਿੱਚ ਸ਼ਾਮਿਲ ਕੀਤਾ ਜਾਵੇ, ਅਸੀਂ ਸਮੁੱਚੇ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਹਾਂ, ਕਿ ਜਿਹੜੇ ਵੀ ਲੋਕ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬਾਣੀ ਬਾਣੇ ਨਾਲ ਜੁੜਨ ਲਈ ਕਿਸੇ ਵੀ ਸਿੱਖ ਵੀਰ ਜਾਂ ਪਰਿਵਾਰ ਤੇ ਆਏ ਸੰਕਟ ਲਈ ਨਾਲ ਖੜੇ ਹੋਣ ਦਾ ਵਿਚਾਰ ਰੱਖਦੇ ਹਨ। ਉਹਨਾਂ ਦਾ ਸਿੱਖ ਤਾਲਮੇਲ ਕਮੇਟੀ ਵਿੱਚ ਸਵਾਗਤ ਹੈ, ਸਾਡੀ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਰਤ ਨਹੀਂ ਹੈ। ਅੱਜ ਸਭ ਨੂੰ ਕੌਮੀ ਕਾਰਜਾਂ ਲਈ ਇੱਕਮੁੱਠ ਹੋਣ ਦੀ ਲੋੜ ਹੈ, ਕਿਉਂਕਿ ਚੌ ਪਾਸਿਆ ਤੋਂ ਬਿਪਰਵਾਦੀ ਤਾਕਤਾਂ ਸਿੱਖੀ ਨੂੰ ਖੌਰਾ ਲਾਉਣ ਲਈ ਹਰ ਸਮੇਂ ਤਤਪਰ ਰਹਿੰਦੀਆਂ ਹਨ। ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਪ੍ਰੀਤਮ ਸਿੰਘ ਬੰਟੀ ਰਾਠੌਰ, ਮਨਜੀਤ ਸਿੰਘ ਫੋਂਟੀ, ਹਰਭਜਨ ਸਿੰਘ ਭੱਜੂ ਹਰਪਾਲ ਸਿੰਘ ਕਾਲਾ, ਦੀਪ ਸਿੰਘ ਦੀਪੂ, ਗੁਰਪ੍ਰੀਤ ਸਿੰਘ ਮਨੀ, ਸੁਖਦੇਵ ਸਿੰਘ ਸੋਨੂੰ, ਰਵਿੰਦਰ ਸਿੰਘ ਕਾਲਾ, ਰਵਿਪਾਲ ਸਿੰਘ ਰਵੀ, ਅਕਸੇ ਰਾਏ, ਗੁਰਦੀਪ ਸਿੰਘ ਬੰਟੀ, ਮਾਨ ਸਿੰਘ, ਭਜਨ ਸਿੰਘ, ਸ਼ਮਸ਼ੇਰ ਸਿੰਘ ਬਾਉ, ਸਤਨਾਮ ਸਿੰਘ, ਅਜੈ ਮਲਹੋਤਰਾ, ਫਤਹਿ ਸਿੰਘ ਪ੍ਰਿੰਸ, ਕੁਲਬੀਰ ਸਿੰਘ ਆਦਿ ਸਨ।
Website Design and Developed by OJSS IT Consultancy, +91 7889260252,www.ojssindia.in