Skip to content
ਕਿਹਾ, ਸਿੰਘ ਸਾਹਿਬਾਨ ਦਾ ਰੁਤਬਾ ਸਿੱਖ ਕੌਮ ਵਿੱਚ ਬਹੁਤ ਉੱਚਾ ਸੁੱਚਾ ਅਤੇ ਸਤਿਕਾਰਯੋਗ.. ਹਰ ਸਿੱਖ ਮਹਾਨ ਤਖਤਾਂ ਦੇ ਜਥੇਦਾਰਾਂ ਦਾ ਬਹੁਤ ਜਿਆਦਾ ਕਰਦਾ ਹੈ ਆਦਰ ਸਤਿਕਾਰ…
टाकिंग पंजाब
ਜਲੰਧਰ। ਸਿੱਖ ਪੰਥ ਦਾ ਕੱਟੜ ਵਿਰੋਧੀ ਅਤੇ ਹਰ ਸਮੇਂ ਸਿੱਖ ਕੌਮ ਦੀ ਚੜਦੀ ਕਲਾ ਵਿੱਚ ਰੁਕਾਵਟਾਂ ਪਾਉਣ ਵਾਲਾ ਵਿਰਸਾ ਵਲਟੋਹਾ ਜਿਹੜਾ ਪਹਿਲਾਂ ਸਮੁੱਚੀਆਂ ਸਿੱਖ ਸੰਗਤਾਂ ਦੇ ਕਹਿਣ ਦੇ ਬਾਵਜੂਦ ਵੀ ਭਾਈ ਅੰਮ੍ਰਿਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਸਨ, ਨੂੰ ਹਰਾਉਣ ਲਈ ਭਾਈ ਸਾਹਿਬ ਖਿਲਾਫ ਸੋਚੀ ਸਮਝੀ ਸਾਜਿਸ਼ ਅਧੀਨ ਖੜਾ ਹੋਇਆ ਸੀ। ਪਰ ਸਿੱਖ ਕੌਮ ਦੀ ਸਤਰਕਤਾ ਅਤੇ ਜਾਗਰੂਕਤਾ ਕਾਰਨ ਇਸ ਨੂੰ ਵੋਟਾਂ ਵਿੱਚ ਮੂੰਹ ਦੀ ਖਾਣੀ ਪਈ। ਹੁਣ ਫਿਰ ਤੋਂ ਇਹ ਸਿੱਖ ਕੌਮ ਅੰਦਰ ਸਿੱਖੀ ਨੂੰ ਢਾਹ ਲਾਉਣ ਲਈ ਸਿੰਘ ਸਾਹਿਬਾਨਾਂ ਬਾਰੇ ਊਲ ਜਲੂਲ ਬੋਲ ਰਿਹਾ ਹੈ। ਜਲੰਧਰ ਦੇ ਸਿਰਮੌਰ ਸੰਸਥਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ), ਜਸਬੀਰ ਸਿੰਘ ਬੱਗਾ, ਹਰਜੋਤ ਸਿੰਘ ਲੱਕੀ, ਵਿੱਕੀ ਸਿੰਘ ਖਾਲਸਾ, ਕਰਮਜੀਤ ਸਿੰਘ ਨੂਰ, ਰਜਿੰਦਰ ਸਿੰਘ ਮਿਗਲਾਨੀ, ਤੇ ਗੁਰਵਿੰਦਰ ਸਿੰਘ ਸਿੱਧੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸਿੰਘ ਸਾਹਿਬਾਨ ਦਾ ਰੁਤਬਾ ਸਿੱਖ ਕੌਮ ਵਿੱਚ ਬਹੁਤ ਉੱਚਾ ਸੁੱਚਾ ਅਤੇ ਸਤਿਕਾਰਯੋਗ ਹੈ। ਹਰ ਸਿੱਖ ਮਹਾਨ ਤਖਤਾਂ ਦੇ ਜਥੇਦਾਰਾਂ ਦਾ ਬਹੁਤ ਜਿਆਦਾ ਆਦਰ ਸਤਿਕਾਰ ਕਰਦਾ ਹੈ। ਪਰ ਇਸ ਪੰਥ ਵਿਰੋਧੀ ਵਿਰਸਾ ਵਲਟੋਹਾ ਵੱਲੋਂ ਪਹਿਲਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਭਾਈ ਰਘਬੀਰ ਸਿੰਘ ਜੀ ਨੂੰ ਉਹਨਾਂ ਦੇ ਘਰ ਜਾ ਕੇ ਧਮਕੀਆਂ ਦੇ ਕੇ ਆਇਆ ਅਤੇ ਹੁਣ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਤੇ ਨਿੱਜੀ ਅਤੇ ਨੀਵੇਂ ਪੱਧਰ ਦੇ ਸਬਦੀ ਹਮਲੇ ਕਰ ਰਿਹਾ ਹੈ, ਜਿਸ ਨੂੰ ਸਿੱਖ ਪੰਥ ਅਤੇ ਸਿੱਖ ਕੌਮ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੀ। ਅਸੀਂ ਇਸ ਵਿਰਸਾ ਸਿੰਘ ਵਲਟੋਹਾ ਨੂੰ ਕੜੇ ਸ਼ਬਦਾਂ ਵਿੱਚ ਚੇਤਾਵਨੀ ਦਿੰਦੇ ਹਾਂ ਕਿ ਉਹ ਆਪਣੀ ਜੁਬਾਨ ਨੂੰ ਲਗਾਮ ਲਗਾ ਕੇ ਰੱਖੇ। ਇਸ ਦੇ ਨਾਲ ਅਸੀਂ ਸਮੁੱਚੇ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕੀ ਇਹੋ ਜਿਹੇ ਨੀਵੇਂ ਅਤੇ ਦੋਗਲੇ ਕਿਰਦਾਰ ਵਾਲੇ ਵਿਅਕਤੀ ਨੂੰ ਸਿੱਖ ਪੰਥ ਵਿੱਚੋਂ ਤੁਰੰਤ ਪ੍ਰਭਾਵ ਨਾਲ ਛੇਕ ਦਿੱਤਾ ਜਾਵੇ, ਤਾਂ ਜੋਂ ਕੋਈ ਹੋਰ ਵਿਅਕਤੀ ਸਿੱਖ ਕੌਮ ਦੀ ਆਨ ਬਾਨ ਅਤੇ ਸ਼ਾਨ ਅਤੇ ਤਖਤ ਸਾਹਿਬਾਨ ਖਿਲਾਫ ਬੋਲ ਨਾ ਸਕੇ। ਇਸ ਮੌਕੇ ਗੁਰਦੀਪ ਸਿੰਘ, ਸਤਪਾਲ ਸਿੰਘ ਸਿਦਕੀ, ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ, ਮਨਵਿੰਦਰ ਸਿੰਘ ਭਾਟੀਆ ਆਦੀ ਹਾਜ਼ਰ ਸਨ।
Website Design and Developed by OJSS IT Consultancy, +91 7889260252,www.ojssindia.in