ਬਾਬਾ ਰਾਮ ਰਹੀਮ ਨੂੰ ਬੇਅਦਬੀ ਕੇਸ ਚ’ ਪੰਜਾਬ ਵਿੱਚ ਰਿਮਾਂਡ ਤੇ ਲਿਆ ਕੇ ਸਖਤੀ ਨਾਲ ਕੀਤੀ ਜਾਵੇ ਪੁੱਛ ਗਿੱਛ- ਸਿੱਖ ਤਾਲਮੇਲ ਕਮੇਟੀ

आज की ताजा खबर शिक्षा

ਉਕਤ ਆਗੂਆਂ ਨੇ ਸਮੂਹ ਸਿੰਘ ਸਾਹਿਬਾਨਾਂ, ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆ ਨੂੰ ਕੀਤੀ ਅਪੀਲ

टाकिंग पंजाब

ਜਲੰਧਰ। ਪੰਜਾਬ ਸਰਕਾਰ ਵੱਲੋਂ ਬੇਅਦਬੀ ਕੇਸਾਂ ਵਿੱਚ ਬਾਬਾ ਰਾਮ ਰਹੀਮ ਤੇ ਕੇਸ ਚਲਾਉਣ ਨੂੰ ਦਿੱਤੀ ਮਨਜ਼ੂਰੀ ਦਾ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਕੀਤਾ ਹੈ। ਕਮੇਟੀ ਕਿਹਾ ਹੈ ਕਿ ਹੁਣ ਡੇਰਾ ਸਾਧ ਦੀਆਂ ਕਰਤੂਤਾਂ ਦਾ ਕਾਲਾ ਚਿੱਠਾ ਸੰਗਤਾਂ ਸਾਹਮਣੇ ਆਉਣ ਦੀ ਆਸ ਬਣੀ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ) ਗੁਰਵਿੰਦਰ ਸਿੰਘ ਸਿੱਧੂ, ਜਸਵੀਰ ਸਿੰਘ ਬੱਗਾ, ਹਰਜੋਤ ਸਿੰਘ ਲੱਕੀ, ਵਿੱਕੀ ਸਿੰਘ ਖਾਲਸਾ, ਕਰਮਜੀਤ ਸਿੰਘ ਨੂਰ ਅਤੇ ਗੁਰਦੀਪ ਸਿੰਘ (ਕਾਲੀਆ ਕਲੋਨੀ) ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਕੇਸ ਚਲਾਉਣ ਨੂੰ ਮਨਜ਼ੂਰੀ ਦੇਣ ਵਿੱਚ ਬਹੁਤ ਦੇਰੀ ਕੀਤੀ ਗਈ ਹੈ।       ਪਰ ਹੁਣ ਜਦੋਂ ਮਨਜ਼ੂਰੀ ਮਿਲ ਹੀ ਗਈ ਹੈ। ਬਾਬੇ ਰਾਮ ਰਹੀਮ ਨੂੰ ਪੰਜਾਬ ਪੁਲਿਸ ਪੰਜਾਬ ਵਿੱਚ ਰਿਮਾਂਡ ਤੇ ਲਿਆਵੇ ਅਤੇ ਸਖਤੀ ਨਾਲ ਪੁੱਛਗਿੱਛ ਕਰੇ, ਤਾਂ ਕਿ ਇਸ ਬਾਬੇ ਦੇ ਕਾਲੇ ਕਾਰਨਾਮੇ ਲੋਕਾਂ ਦੇ ਸਾਹਮਣੇ ਆ ਸਕਣ। ਉਹਨਾਂ ਕਿਹਾ ਕਿ ਪੰਜਾਬ ਦੇ ਸ਼ਾਂਤਮਈ ਮਾਹੌਲ ਅਤੇ ਆਪਸੀ ਭਾਈਚਾਰੇ ਨੂੰ ਜਿਸ ਤਰ੍ਹਾਂ ਇਸ ਬਾਬੇ ਵੱਲੋਂ ਅੱਗ ਲਗਾਈ ਗਈ, ਉਹ ਸਭ ਦੇ ਸਾਹਮਣੇ ਹੈ। ਇਸ ਨਾਲ ਸਿੱਖ ਹਿਰਦੇ ਅਜੇ ਤੱਕ ਵਲੂੰਦਰੇ ਹੋਏ ਹਨ। ਅਗਰ ਪੰਜਾਬ ਸਰਕਾਰ ਸਿੱਖ ਕੌਮ ਨੂੰ ਬੇਅਦਬੀ ਮਾਮਲਿਆਂ ਵਿੱਚ ਇਨਸਾਫ ਦਿਵਾਉਣਾ ਚਾਹੁੰਦੀ ਹੈ ਤਾਂ ਬਿਨਾਂ ਕਿਸੇ ਦੀ ਕਹੇ ਹੀ ਬਾਬੇ ਤੋਂ ਪੁੱਛਗਿਛ ਸ਼ੁਰੂ ਕੀਤੀ ਜਾਵੇ।        ਉਕਤ ਆਗੂਆਂ ਨੇ ਸਮੂਹ ਸਿੰਘ ਸਾਹਿਬਾਨਾਂ, ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਤੇ ਦਬਾਅ ਬਣਾਉਣ ਤਾਂ ਹੀ ਸਿੱਖਾਂ ਦੇ ਹਿਰਦੇ ਸ਼ਾਂਤ ਹੋ ਸਕਦੇ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਤਰਲੋਚਨ ਸਿੰਘ ਭਸੀਨ, ਜੇਪੀ ਸਿੰਘ ਐਡਵੋਕੇਟ ਪਰਮਜੀਤ ਸਿੰਘ ਮਿੱਠੂ ਬਸਤੀ, ਪ੍ਰਭਜੋਤ ਸਿੰਘ ਸਾਹਿਬ,ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ, ਪਲਵਿੰਦਰ ਸਿੰਘ ਬਾਬਾ,ਚੰਨੀ ਕਾਲੜਾ, ਆਦੀ ਹਾਜ਼ਰ ਸਨ।

Leave a Reply

Your email address will not be published. Required fields are marked *