ਟਾਕਿਂਗ ਪੰਜਾਬ
ਜਲੰਧਰ। ਦੱਸਵੀਂ ਤੋਂ ਬਾਅਦ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਬਿਨ੍ਹਾਂ ਜੇ.ਈ.ਈ. (ਮੇਨ) ਪੇਪਰ ਦੇਣ ਤੋਂ ਬਿਨ੍ਹਾਂ ਵੀ ਸਿੱਧੀ ਬੀ.ਟੈਕ. ਕਰਨ ਦਾ ਸੁਨਹਿਰੀ ਮੌਕਾ ਹੈ। ਮੇਹਰ ਚੰਦ ਪੋਲੀਟੈਕਨਿਕ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਈ ਵਿਦਿਆਰਥੀ ਜੇਈਈ (ਮੇਨ) ਦੇ ਔਖੇ ਪੇਪਰ ਤੋਂ ਘਬਰਾ ਜਾਦੇ ਹਨ ਤੋਂ ਇੰਜੀਨੀਅਰ ਬਣਨ ਦਾ ਸੁਪਨਾ ਛੱਡ ਦਿੰਦੇ ਹਨ। ਉਹਨਾਂ ਕਿਹਾ ਕਿ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਨੂੰ ਜੇਈਈ (ਮੇਨ) ਤੋਂ ਬਿਨਾਂ ਲੈਟਰਲ ਐਂਟਰੀ ਰਾਹੀ ਬੀਟੈਕ ਦੇ ਦੂਜੇ ਸਾਲ ਵਿੱਚ ਸਿੱਧਾ ਹੀ ਦਾਖਲਾ ਮਿਲ ਜਾਂਦਾ ਹੈ। ਇਸ ਲਈ ਦੱਸਵੀਂ ਤੋਂ ਬਾਅਦ ਪੋਲੀਟੈਕਨਿਕ ਰਾਹੀ ਤਿੰਨ ਸਾਲ ਡਿਪਲੋਮ ਤੇ ਫਿਰ ਇੰਜੀਨੀਅਰਿੰਗ ਕਾਲਜ ਰਾਹੀ ਤਿੰਨ ਸਾਲ ਦੀ ਬੀਟੈਕ ਵਿਦਿਆਰਥੀਆਂ ਲਈ ਇੱਕ ਬੇਹਤਰੀਨ ਆਪਸ਼ਨ ਹੈ। ਲੈਟਰਲ ਐਂਟਰੀ ਰਾਹੀ ਬੀਟੈਕ ਕਰਨ ਵਾਲੇ ਵਿਦਿਆਰਥੀ ਅਕਾਡਮਿਕ ਖੇਤਰ ਵਿੱਚ ਵੀ ਵਧੀਆ ਪਰਫਾਰਮੇਸ ਕਰਦੇ ਹਨ ਤੇ ਹਾਈ ਗਰੇਡ ਨਾਲ ਬੀਟੈਕ ਕਰਦੇ ਹਨ। ਕਿੳਕਿ ਉਹਨਾਂ ਨੇ ਡਿਪਲੋਮੇ ਵਿੱਚ ਹੀ ਕਾਫੀ ਸਲੇਬਸ ਕਵਰ ਕਰ ਲਿਆ ਹੁੰਦਾ ਹੈ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਵੀ ਕਿਹਾ ਕਿ ਇਸ ਤਰਾਂ ਆਈਟੀਆਈ ਪਾਸ ਜਾਂ ਬਾਰਵੀ ਨਾਨ ਮੈਡੀਕਲ ਜਾਂ ਮੈਡੀਕਲ ਪਾਸ ਅਤੇ 10+2 ਵੋਕੇਸ਼ਨਲ ਪਾਸ ਵਿਦਿਆਰਥੀਆਂ ਵੀ ਲੈਟਰਲ ਐਂਟਰੀ ਰਾਹੀ ਸਿੱਧੇ ਹੀ ਪੋਲੀਟੈਕਨਿਕ ਦੇ ਦੂਜੇ ਸਾਲ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੇਹਰ ਚੰਦ ਪੋਲੀਟੈਕਨਿਕ ਵਿਖੇ ਐਡਮਿਸ਼ਨ ਹੈਲਪ ਲਾਈਨ ਚਾਲੂ ਹੈ। ਵਿਦਿਆਰਥੀਆਂ ਵਲੋਂ ਬਹੁਤ ਹੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਦਸੱਵੀਂ ਜਾਂ ਬਾਰਵੀ ਪਾਸ ਕੋਈ ਵੀ ਵਿਦਿਆਰਥੀਆਂ ਐਡਮਿਸ਼ਨ ਲੈ ਸਕਦਾ ਹੈ। ਇਸ ਸਮੇਂ ਵਿਦਿਆਰਥੀਆਂ ਨੂੰ ਦੱਸ ਲੱਖ ਦੇ ਵਜੀਫੇ ਦਿੱਤੇ ਜਾ ਰਹੇ ਹਨ।