Skip to content
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੱਲੇਗਾ ਖਾਲਸਾਈ ਸ਼ਸਤਰ ਮਾਰਚ :- ਸਿੱਖ ਤਾਲਮੇਲ ਕਮੇਟੀ
टाकिंग पंजाब
जालंधर। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਸ਼ਸਤਰ ਧਾਰਨ ਦਿਵਸ ਨੂੰ ਸਮਰਪਿਤ ਖਾਲਸਾਈ ਸ਼ਸਤਰ ਮਾਰਚ ਹਰ ਸਾਲ ਦੀ ਤਰਾਂ ਇਸ ਸਾਲ ਵੀ 16 ਜੁਲਾਈ ਦਿਨ ਸ਼ਨੀਵਾਰ ਨੂੰ ਦੁਪਹਿਰ 3 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸੱਭਾ ਗੁੁਰਦੇਵ ਨਗਰ ਨਵੀ ਦਾਣਾ ਮੰਡੀ ਤੋਂ ਆਰੰਭ ਹੋਵੇਗਾ। ਇਹ ਖਾਲਸਾਈ ਸ਼ਸਤਰ ਮਾਰਚ ਸਮੂਹ ਸਿੰਘ ਸਭਾਵਾਂ ਤੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਢਿਆ ਜਾ ਰਿਹਾ ਹੈ। ਇਹ ਖ਼ਾਲਸਾਈ ਸ਼ਸਤਰ ਮਾਰਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਆਰੰਭ ਹੋਕੇ ਵਰਕਸ਼ਾਪ ਚੌਕ,ਪਟੇਲ ਚੌਕ,ਬਸਤੀ ਅੱਡਾ,ਪੁੁਲੀ ਅਲੀ ਮੁਹੱਲਾ, ਬਾਲਮੀਕ ਚੌਕ ( ਜੋਤੀ ਚੌਕ) ਅੰਬੇਦਕਰ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਮਾਪਤ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਰਾਜਿੰਦਰ ਸਿੰਘ ਮਿਗਲਾਨੀ, ਕੰਵਲਜੀਤ ਸਿੰਘ ਟੋਨੀ, ਪਰਮਪ੍ਰੀਤ ਸਿੰਘ ਵਿੱਟੀ, ਗੁਰਮੀਤ ਸਿੰਘ ਕਥਾਵਾਚਕ ਬਸਤੀ ਸੇਖ, ਬੰਟੀ ਰਠੌੜ, ਸੁਖਦੇਵ ਸਿੰਘ ਪਰਮਾਰ, ਸਤਪਾਲ ਸਿੰਘ ਸਿਦਕੀ ਤੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਮਾਰਚ ਵਿੱਚ ਗੁਰੂ ਸਾਹਿਬ ਵਲੋਂ ਬਖਸ਼ਿਸ਼ ਕੀਤੇ ਸ਼ਸਤਰ ਸੰਗਤਾਂ ਨਾਲ ਲੈ ਕੇ ਚੱਲਣਗੀਆਂ। ਖ਼ਾਲਸਾਈ ਸ਼ਸਤਰ ਮਾਰਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੱਲੇਗਾ। ਇਸ ਮਾਰਚ ਵਿੱਚ ਸਿੰਘ ਸਭਾਵਾਂ ਤੋਂ ਇਲਾਵਾ ਗੁੁਰਮੁਖ ਸੇਵਕ ਦਲ,ਭਾਈ ਘਨ੍ਹੱਈਆ ਜੀ ਸੇਵਕ ਦਲ, ਆਗਾਜ਼ ਐੱਨਜੀਓ, ਬਾਬਾ ਬਚਿੱਤਰ ਸਿੰਘ ਸੇਵਾ ਮਿਸ਼ਨ, ਮਾਈ ਭਾਗੋ ਜੀ ਸੇਵਾ ਦਲ, ਭਿੰਡਰਾਂਵਾਲਾ ਯੂਥ ਫੈਡਰੇਸ਼ਨ, ਅਕਾਲ ਫੈਡਰੇਸ਼ਨ ਫਗਵਾੜਾ, ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ, ਦਸਮੇਸ਼ ਫੁਲਵਾਡ਼ੀ, ਰਾਮਗਡ਼੍ਹੀਆ ਫਾਊਂਡੇਸ਼ਨ, ਅੰਬੇਦਕਰ ਸੈਨਾ, ਦੁਸ਼ਟ ਦਮਨ ਦਲ ਖਾਲਸਾ ਅਤੇ ਹੋਰ ਜਥੇਬੰਦੀਆਂ ਪੂਰਨ ਸਹਿਯੋਗ ਦੇਣਗੀਆਂ। ਸ਼ਸਤਰ ਮਾਰਚ ਵਿੱਚ ਸ਼ਸਤਰਾਂ ਨਾਲ ਸਜੀਆਂ ਗੱਡੀਆਂ ਮਾਰਚ ਦੇ ਨਾਲ-ਨਾਲ ਚੱਲਣਗੀਆਂ। ਸਾਰਾ ਮਾਰਚ ਗੁਰੂ ਸਾਹਿਬ ਜੀ ਦੇ ਭੈ ਭਾਵਨੀ ਵਿਚ ਪੂਰਨ ਗੁੁਰ ਮਰਿਆਦਾ ਅਨੁਸਾਰ ਚੱਲੇਗਾ ਅਤੇ ਸ਼ਾਂਤਮਈ ਹੋਵੇਗਾ।
ਇਸ ਸਬੰਧ ਵਿਚ ਅੱਜ ਗੁੁਰਦੁਆਰਾ ਗੂਰਦੇਵ ਨਗਰ ਨਵੀਂ ਦਾਣਾ ਮੰਡੀ ਵਿਖੇ ਮੀਟਿੰਗ ਹੋਈ। ਜਿਸ ਵਿੱਚ ਕੁਲਜੀਤ ਸਿੰਘ ਚਾਵਲਾ, ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਜਸਵਿੰਦਰ ਸਿੰਘ ਸਾਹਨੀ, ਰਣਜੀਤ ਸਿੰਘ ਗੋਲਡੀ, ਵਿੱਕੀ ਸਿੰਘ ਖਾਲਸਾ, ਗੁਰਦੀਪ ਸਿੰਘ ਲੱਕੀ, ਤਜਿੰਦਰ ਸਿੰਘ ਸੰਤ ਨਗਰ, ਮਨਦੀਪ ਸਿੰਘ ਬੱਲੂ, ਮਹਿੰਦਰਪਾਲ ਸਿੰਘ ਆਹਲੂਵਾਲੀਆ, ਗੁਰਵਿੰਦਰ ਸਿੰਘ ਸਿੱਧੂ, ਪ੍ਰਭਜੋਤ ਸਿੰਘ ਖਾਲਸਾ, ਸਨੀ ਸਿੰਘ ਓਬਰਾਏ, ਹਰਮਨਜੋਤ ਸਿੰਘ ਬਠਲਾ, ਗੁੁਰਜੀਤ ਸਿੰਘ ਸਤਨਾਮੀਆ, ਸੰਨੀ ਰਾਠੋੜ, ਮੰਗਲ ਸਿੰਘ ਆਦਿ ਹਾਜਰ ਸਨ।
Website Design and Developed by OJSS IT Consultancy, +91 7889260252,www.ojssindia.in