ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡੀਏਵੀ ਕਾਲਜ ਮੈਨੇਜਮੈਂਟ ਦੇ ਪ੍ਰਧਾਨ, ਆਫਿਸ ਅਧਿਕਾਰੀ, ਡਾਇਰੈਕਟਰ, ਕਾਲਜ ਸਟਾਫ ਅਤੇ ਵਿਦਿਆਰਥੀਆਂ ਸਿਰ ਬੰਨ੍ਹਿਆ ਇਸ ਐਵਾਰਡ ਦਾ ਸਿਹਰਾ
टाकिंग पंजाब
ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਯੁਨੀਵਰਸ ਮੈਂਟਰ ਅਸੋਸੀਏਸ਼ਨ ਅਤੇ ਬਰੇਨ ਵੰਡਰਜ਼ ਵਲੋਂ 2022 ਦਾ “ਪ੍ਰਿੰਸੀਪਲ ਆਫ ਦਾ ਯੀਅਰ” ਅੇਵਾਰਡ ਨਾਲ ਦਿੱਲੀ ਦੇ ਹੋਟਲ ਈਰੋਜ਼, ਨਹਿਰੂ ਪਲੇਸ ਵਿਖੇ 8 ਜੁਲਾਈ 2022 ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜਦੋ ਐਵਾਰਡ ਲੈ ਕੇ ਕਾਲਜ ਪੁੱਜੇ ਤਾਂ ਸਮੁੱਚੇ ਸਟਾਫ ਵਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ ਤੇ ਸਨਮਾਨਿਤ ਕੀਤਾ ਗਿਆ।
ਉਹਨਾਂ ਕਿਹਾ ਕਿ ਇਸ ਐਵਾਰਡ ਦਾ ਸਿਹਰਾ ਡੀਏਵੀ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਅਤੇ ਆਫਿਸ ਅਧਿਕਾਰੀ, ਡਾਇਰੈਕਟਰ, ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸਮੁੱਚੇ ਭਾਰਤ ਵਿਚੋਂ ਸਕੂਲਾਂ ਅਤੇ ਅੰਡਰ ਗਰੈਜੂਏਟ ਕਾਲਜਾਂ ਦੇ 2000 ਪ੍ਰਿੰਸੀਪਲਜ਼ ਵਿਚੋਂ ਸਿਰਫ 100 ਪ੍ਰਿੰਸੀਪਲਜ਼ ਦੀ ਚੋਣ ਕੀਤੀ ਗਈ। ਇਸ ਮੌਕੇ ਸਕੂਲਾਂ ਅਤੇ ਕਾਲਜਾਂ ਵਿੱਚ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵੀ ਚਰਚਾ ਕੀਤੀ ਗਈ।
ਇਹ ਇੱਕ ਅਤਿ ਸਫ਼ਲ ਸਮਾਰੋਹ ਹੋ ਨਿਬੜਿਆ। ਇਸ ਮੌਕੇ ਡਾ. ਸੰਜੇ ਬਾਂਸਲ, ਮੈਡਮ ਮੀਨਾ ਬਾਂਸਲ, ਸ੍ਰੀ ਜੇਐਸ ਘੇੜਾ, ਮੈਡਮ ਮੰਜੂ ਮਨਚੰਦਾ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਸ੍ਰੀ ਕਪਿਲ ਉਹਰੀ, ਸ੍ਰੀ ਸੰਦੀਪ ਕੁਮਾਰ, ਸ੍ਰੀ ਰਾਕੇਸ਼ ਸ਼ਰਮਾ, ਸ੍ਰੀ ਪ੍ਰਦੀਪ ਕੁਮਾਰ, ਮੈਡਮ ਗੀਤਾ, ਸ੍ਰੀ ਸੁਦਾਂਸ਼ੂ, ਸ੍ਰੀ ਰਾਜੀਵ ਸ਼ਰਮਾ, ਸ੍ਰੀ ਅਰਵਿੰਦ ਦੱਤਾ ਤੇ ਹੋਰ ਸਾਮਿਲ ਸਨ।