ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸੱਭਾ ਸ਼ਕਤੀ ਨਗਰ ਵਿਖੇ ਕੀਤੀ ਗਈ ਅਰਦਾਸ
टाकिंग पंजाब
ਜਲੰਧਰ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ 1947 ਦੀ ਵੰਡ ਦੇ ਦੁੁਖਾਂਤ ਸਮੇਂ ਹੋਏ ਸ਼ਹੀਦ ਸਮੁੱਚੀਆਂ ਸੰਗਤਾਂ ਤੇ ਪੰਜਾਬੀਆਂ ਦੀ ਆਤਮਿਕ ਸ਼ਾਂਤੀ ਲਈ ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸੱਭਾ ਸ਼ਕਤੀ ਨਗਰ ਵਿਖੇ ਅਰਦਾਸ ਕੀਤੀ ਗਈ। ਅਰਦਾਸ ਦੇ ਸੇਵਾ ਹਰਪ੍ਰੀਤ ਸਿੰਘ ਨੀਟੂ ਨੇ ਨਿਭਾਈ। ਇਸ ਮੌਕੇ ਤੇ ਬੋਲਦਿਆਂ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰਦੇਸੀ ਨੇ ਕਿਹਾ ਇਸ ਵੰਡ ਦੌਰਾਨ ਹਜ਼ਾਰਾਂ ਦੀ ਤਾਦਾਦ ਵਿੱਚੋਂ ਦੋਨਾਂ ਪਾਸਿਆਂ ਤੋਂ ਸਿੱਖ, ਮੁਸਲਮਾਨ, ਹਿੰਦੂ ਸ਼ਹੀਦ ਹੋਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ ਅਤੇ ਅਨੇਕਾਂ ਬੀਬੀਆਂ ਅਤੇ ਬੱਚੇ ਵੀ ਸ਼ਾਮਲ ਸਨ ।
ਘਰਾਂ ਦੇ ਘਰ ਉਜੜ ਗਏ ਪਰ ਉਸ ਸਬੰਧ ਵਿੱਚ ਕਿਸੇ ਵੀ ਲੀਡਰ ਨੇ ਇੱਕ ਸ਼ਬਦ ਵੀ ਨਹੀਂ ਬੋਲਿਆਂ। ਅਸੀਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇਸ ਸੰਬੰਧੀ ਆਹ ਦਾ ਨਾਅਰਾ ਮਾਰਿਆ ਅਤੇ ਸਭ ਨੂੰ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਸਮਾਗਮ ਕਰਨ ਲਈ ਕਿਹਾ। ਉੁਨ੍ਹਾਂ ਦਾ ਹੁਕਮ ਮੰਨਕੇ ਅਸੀਂ ਅੱਜ ਇਸ ਅਰਦਾਸ ਵਿੱਚ ਸ਼ਾਮਲ ਹੋਏ। ਇਸ ਮੌਕੇ ਪਰਮਪ੍ਰੀਤ ਸਿੰਘ ਵਿੱਟੀ, ਹਰਪਾਲ ਸਿੰਘ ਪਾਲੀ ਚਡਾ, ਗੁੁਰਵਿੰਰ ਸਿੰਘ ਸਿੱਧੂ, ਗੁਰਦੀਪ ਸਿੰਘ ਲੱਕੀ, ਹਰਜਿੰਦਰ ਸਿੰਘ ਵਿੱਕੀ ਖ਼ਾਲਸਾ, ਸੰਨੀ ਸਿੰਘ ਓਬਰਾਏ, ਜਸਵਿੰਦਰ ਸਿੰਘ ਬਵੇਜਾ, ਮਨਮਿੰਦਰ ਸਿੰਘ ਭਾਟੀਆ, ਪਰਜਿੰਦਰ ਸਿੰਘ ਆਦਿ ਸ਼ਾਮਲ ਸਨ।