ਪ੍ਰਧਾਨ ਡਾ. ਪੂਨਮ ਸੂਰੀ ਨੇ ਨਵੇਂ ਪ੍ਰਾਸਪੈਕਟਸ ਦੀ ਦਿੱਖ ਅਤੇ ਸਮਗਰੀ ਦੀ ਕੀਤੀ ਪ੍ਰੰਸ਼ਸਾ ਤੇ ਕਾਲਜ ਨੂੰ ਦਿੱਤੀ ਮੁਬਾਰਕ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਸਥਾਰ ਨਾਲ ਕਾਲਜ ਦੀ ਪ੍ਰਗਤੀ ਰਿਪੋਰਟ ਤੇ ਪਾਇਆ ਚਾਨਣਾ
टाकिंग पंजाब
ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਦਾ 2022-23 ਦਾ ਸਲਾਨਾ ਪ੍ਰਾਸਪੈਕਟਸ ਨਵੀਂ ਦਿੱਲੀ ਵਿਖੇ ਡੀਏਵੀ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ ਨੇ ਰਿਲੀਜ਼ ਕੀਤਾ। ਉਹਨਾਂ ਦੇ ਨਾਲ ਸ੍ਰੀ ਅਜੇ ਸੂਰੀ, ਜਨਰਲ ਸਕੱਤਰ ਡੀਏਵੀ ਕਾਲਜ ਮੈਨਜਮੈਂਟ ਕਮੇਟੀ, ਜਸਟਿਸ ਪ੍ਰੀਤਮਪਾਲ ਉੱਪ ਪ੍ਰਧਾਨ ਡੀਏਵੀ ਕਾਲਜ ਮੈਨਜਮੈਂਟ ਕਮੇਟੀ, ਸ੍ਰੀ ਅਜੇ ਗੋਸਵਾਮੀ, ਸੈਕਰਟੀ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ, ਡਾ. ਮਨੋਜ ਕੁਮਾਰ ਪ੍ਰਿੰਸੀਪਲ ਡੇਵੀਏਟ, ਸ੍ਰੀ ਸੰਜੀਵ ਗੋਇਲ ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ, ਪ੍ਰਿੰਸੀਪਲ ਡਾ. ਜਗਰੂਪ ਸਿੰਘ, ਪ੍ਰਿੰਸੀਪਲ ਵਿਜੇ ਸ਼ਰਮਾ, ਸ੍ਰੀ ਜੇਐਸ ਘੇੜਾ ਤੇ ਸ੍ਰੀ ਸੰਦੀਪ ਕੁਮਾਰ ਸ਼ਾਮਿਲ ਸਨ।
ਪ੍ਰਧਾਨ ਡਾ. ਪੂਨਮ ਸੂਰੀ ਨੇ ਨਵੇਂ ਪ੍ਰਾਸਪੈਕਟਸ ਦੀ ਦਿੱਖ ਅਤੇ ਸਮਗਰੀ ਤੇ ਪ੍ਰੰਸ਼ਸਾ ਕੀਤੀ ਤੇ ਕਾਲਜ ਨੂੰ ਮੁਬਾਰਕ ਦਿੱਤੀ। ਉਹਨਾਂ ਕਾਲਜ ਦੀਆਂ ਪ੍ਰਾਪਤੀਆਂ ਦੀ ਵੀ ਸਰਾਹਨਾ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਮੌਕੇ ਵਿਸਥਾਰ ਨਾਲ ਕਾਲਜ ਦੀ ਪ੍ਰਗਤੀ ਰਿਪੋਰਟ ਤੇ ਵੀ ਚਾਨਣਾ ਪਾਇਆ।
ਉਹਨਾਂ ਵਿਦਿਆਰਥੀਆਂ ਨੂਮ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦਾ ਵੀ ਜਿਕਰ ਕੀਤਾ। ਉਹਨਾਂ ਦੱਸਿਆ ਕਿ ਕਾਲਜ ਵਿੱਚ ਐਡਮਿਸ਼ਨ ਜੋਰਾ ਤੇ ਹੈ ਤੇ ਕੋਈ ਵੀ ਦੱਸਵੀਂ ਜਾ ਬਾਰਵੀ ਪਾਸ ਵਿਦਿਆਰਥੀ 25 ਅਕਤੂਬਰ ਤੱਕ ਕਾਲਜ ਵਿੱਚ ਐਡਮਿਸ਼ਨ ਲੈ ਸਕਦਾ ਹੈ।