ਪ੍ਰਿਸੀਪਲ ਸਾਹਿਬ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲ੍ਹੀਆਂ ਸਾਰੀਆਂ ਸਿੱਖਆਰਥਣਾਂ ਨੂੰ ਵਧਾਈ ਦਿੰਦਿਆਂ ਸਗੰਠਨ ਦਾ ਕੀਤਾ ਧੰਨਵਾਦ
टाकिंग पंजाब
ਜਲੰਧਰ । ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ ਸਿੱਖਿਆ ਰਾਹੀਂ ਨੋਜਵਾਨਾਂ ਨੂੰ ਹੁਨਰਮੰਦ ਬਨਾਉਣ ਲਈ ਚਲਾਈ ਜਾ ਰਹੀ ਸੀਡੀਟੀਪੀ ਸਕੀਮ ਦੇ ਤਹਿਤ ਡਾਇਰੈਕਟ੍ਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿੱਖਲਾਈ ਪੰਜਾਬ (ਚੰਡੀਗੜ੍ਹ) ਦੇ ਦਿਸ਼ਾ ਨਿਰਦੇਸ਼ਾ ਅਨੁੰਸਾਰ ਵੱਖ-ਵੱਖ ਪ੍ਰਸਾਰ ਕੇਂਦਰਾਂ ਵਿੱਚ ਸਕੂਲ ਬੈਗ ਤਿਆਰ ਕਰਨ ਦੇ 6 ਮਹੀਨੇ ਦੇ ਕੋਰਸ ਚਲਾਏ ਜਾ ਰਹੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ ਯੋਗ ਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀਡੀਟੀਪੀ ਵਿਭਾਗ ਵਲੌਂ ਆਪਣੇ ਪ੍ਰਸਾਰ ਕੇਂਦਰ ਰਾਜ ਨਗਰ, ਜਲੰਧਰ ਵਿਖੇ ਸਵੈ-ਸੇਵੀ ਸੰਸਥਾ ‘ਕੰਨਿਅਂ ਸਿਕਸ਼ਾ ਪ੍ਰਸਾਰ ਸੰਗਠਨ’ ਦੇ ਸਹਿਯੋਗ ਨਾਲ ਅੱਜ “ਸਕੂਲ ਬੈਗ” ਬਣਾਉਣ ਦਾ ਮੁਕਾਬਲਾ ਅਯੋਜਿਤ ਕੀਤਾ ਗਿਆ।
ਇਸ ਪ੍ਰਸਾਰ ਕੇਂਦਰ ਵਿਖੇ ਮੈਡਮ ਬਲਜੀਤ ਕੌਰ ਲੜਕੀਆਂ ਨੂੰ ਇਹ ਕਲਾ ਸਿਖਾ ਰਹੀ ਹੈ ਤਾਂਕਿ ਉਹ ਹੁਨਰਮੰਦ ਬਣਕੇ ਉੱਦਮੀ ਹੋਣ ਅਤੇ ਆਪਣੇ ਪੈਰਾਂ ਤੇ ਖੜ੍ਹ ਸਕਣ। ਅੱਜ ਸੀਡੀਟੀਪੀ ਵਿਭਾਗ ਵਲੋਂ ਇਨ੍ਹਾਂ ਸਿੱਖਿਆਰਥਣਾਂ ਦੇ ਹੁਨਰ ਵਿੱਚ ਨਿਖਾਰ ਲਿਆਉਣ ਅਤੇ ਉਨ੍ਹਾਂ ਦੀ ਹੋਸਲਾ ਵਸਾਈ ਲਈ ਇਕ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਲੱਗ- ਭੱਗ 20 ਸਿੱਖਿਆਰਥਣਾਂ ਨੇ ਭਾਗ ਲਿਆ ਜਿਸ ਵਿੱਚ ਮਿਸ ਪ੍ਰਿਯੰਕਾ ਪਹਿਲੇ, ਗੀਤਾਂਜ਼ਲੀ , ਪ੍ਰਿਆ ਦੂਸਰੇ ਅਤੇ ਦੀਪਸ਼ੀਖਾ ਤੀਸਰੇ ਸਥਾਨ ਤੇ ਰਹੀ।
ਜੇਤੂ ਸਿੱਖਿਆਰਥਣਾਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਦੀ ਸਰਵਪੱਖੀ ਸਕੀਮ ਦੇ ਜਾਗਰੂਕ ਪੱਖ ਨੂੰ ਉੱਜਾਗਰ ਕਰਨ ਲਈ ਇਸ ਵਿਸ਼ੇਸ਼ ਮੋਕੇ ਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਨੇ ਲੜਕੀਆਂ ਨੂੰ ਸਿੱਖਿਅਤ ਹੋ ਕੇ “ਨਾਰੀ ਸ਼ਕਤੀ” ਨੂੰ ਜਾਗ੍ਰਿੱਤ ਕਰਨ ਦਾ ਸੁਨੇਹਾ ਦਿੱਤਾ।
ਸ਼੍ਰੀਮਤੀ ਇੰਦੂ ਸੇਠੀ, ਊਰਮਿਲ ਅਰੋੜਾ ਅਤੇ ਸ਼੍ਰੀਮਤੀ ਅਨੀਤਾ ਮਹਿੰਮੀ ਨੇ ਜੱਜਾਂ ਦੀ ਭੂਮੀਕਾ ਬਾਖੁੂਬੀ ਨਿਭਾਈ। ਮਾਣਯੋਗ ਪ੍ਰਿਸੀਪਲ ਸਾਹਿਬ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲ੍ਹੀਆਂ ਸਾਰੀਆਂ ਸਿੱਖਆਰਥਣਾਂ ਨੂੰ ਵਧਾਈ ਦਿੰਦਿਆਂ ਸਗੰਠਨ ਦਾ ਧੰਨਵਾਦ ਕੀਤਾ। ਪ੍ਰਸਾਰ ਕੇਂਦਰ ਦੇ ਸਮੂਹ ਸਟਾਫ ਅਤੇ ਮਿਸ ਨੇਹਾ (ਸੀਡੀ ਕੰਸਲਟੈਂਟ), ਮੈਡਮ ਵੰਦਨਾਂ ਦੇ ਯਤਨਾਂ ਸਦਕਾ ਇਹ ਮੁਕਾਬਲਾ ਸੰਪਨ ਹੋਇਆ।