ਏਆਈਸੀਟੀਈ ਦੇ ਦਿਸ਼ਾ ਨਿਰਦੇਸ਼ਾ ਹੇਠ ਕਰਵਾਏ ਜਾਂਦੇ ਇੰਡਕਸ਼ਨ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਵੇਂ ਮਾਹੌਲ ਦੇ ਰੁਬਰੂ ਕਰਵਾਉਣਾ – ਪਿੰ੍ਰਸੀਪਲ ਡਾ. ਜਗਰੂਪ ਸਿੰਘ
टाकिंग पंजाब
ਜਲੰਧਰ । ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸਾਲ 2022-23 ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਦਸ ਰੋਜਾਂ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਇਸ ਦਾ ਸ਼ੁਭ ਆਰੰਭ ਕੀਤਾ ਅਤੇ ਸਭ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਦੱਸਿਆ ਕਿ ਏ.ਆਈ.ਸੀ.ਟੀ.ਈ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾ ਹੇਠ ਕਰਵਾਏ ਜਾਂਦੇ ਇੰਡਕਸ਼ਨ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਵੇਂ ਮਾਹੌਲ ਦੇ ਰੁਬਰੂ ਕਰਵਾਉਣਾ ਹੈ।
ਨਾਲ ਹੀ ਉਹਨਾਂ ਦੇ ਆਪਸੀ ਤਾਲਮੇਲ, ਸਟਾਫ ਨਾਲ ਗੱਲਬਾਤ, ਵਿਸ਼ਿਆ ਦੀ ਜਾਣਕਾਰੀ ਦੇ ਨਾਲ ਨਾਲ ਉੁਹਨਾਂ ਨੂੰ ਮੁੱਖ ਟੀਚੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਸਹਿੱਤਕ ਤੇ ਹੋਰ ਪ੍ਰੋਗਰਾਮਾਂ ਵਿੱਚ ਉਹਨਾਂ ਦੀ ਛਿਪੀ ਪ੍ਰਤਿਭਾ ਨੂੰ ਵੀ ਨਿਖਾਰਿਆਂ ਜਾਂਦਾ ਹੈ। ਮੁੱਖੀ ਵਿਭਾਗ ਮੈਡਮ ਮੰਜੂ ਮਂਨਚੰਦਾ ਨੇ ਵਿਦਿਆਰਥੀਆ ਨੂੰ ਵਿਭਾਗ ਦੀਆਂ ਗਤੀਵਿਧਿੀਆਂ ਦੀ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਕਾਲਜ ਦੇ ਕਾਇਦੇ ਕਾਨੂੰਨ ਸਮਝਾਏ ਤੇ ਨਾਲ ਹੀ ਅਨੁਸ਼ਾਸ਼ਨ ਵਿੱਚ ਰਹਿ ਕੇ ਗਿਆਨ ਅਤੇ ਹੁਨਰ ਵਲ ਧਿਆਨ ਦੇਣ ਲਈ ਪੇ੍ਰਰਿਆ।
ਇਸ ਇੰਡਕਸ਼ਨ ਪ੍ਰੋਗਰਾਮ ਵਿੱਚ ਸੋਲੋ ਗੀਤ, ਸੋਲੋ ਡਾਂਸ, ਬੇਸਟ ਆਉਟ ਆਫ ਵੇਸਟ, ਕਵਿਤਾ ਆਦਿ ਦੇ ਮੁਕਾਬਲੇ ਕਰਵਾਏ ਗਏ। ਬਚਿਆ ਨੂੰ ਨਸ਼ੇ, ਏਡਜ਼, ਖੁਨਦਾਨ ਸਬੰਧੀ ਵੀ ਮਾਹਿਰਾਂ ਨੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਨਵੇਂ ਰੁੱਖ ਲਗਾ ਕੇ ਵਾਤਾਵਰਣ ਨੂੰ ਸ਼ੁਧ ਕਰਨ ਦਾ ਸੰਕਲਪ ਲਿਆ। ਹੋਰ ਵਿਭਾਗਾਂ ਦੇ ਮੁਖੀਆ ਨੇ ਵੀ ਇਹਨਾਂ ਬੱਚਿਆ ਨੂੰ ਸੰਬੋਧਨ ਕੀਤਾ ਤੇ ਪੁਰਾਣੇ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਪ੍ਰੋਗਰਾਮ ਵਿਚ ਸ਼੍ਰੀ ਅੰਕੁਸ਼ ਸ਼ਰਮਾ , ਪ੍ਰਤਿਭਾ, ਅੰਜੂ ਸ਼ਰਮਾ, ਕਮਲਕਾਂਤ, ਤਨੁਸ਼ਾ, ਨਰੇਸ਼ ਅਤੇ ਅਰਪਣਾ ਨੇ ਭਾਗ ਲਿਆ।