ਸਿੱਖ ਤਾਲਮੇਲ ਕਮੇਟੀ ਦੇ ਆਗੂਆ ਕਿਹਾ.. ਸਾਰੇ ਮਾਮਲੇ ਦੀ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਮੌਤਾਂ ਦੀ ਵੀ ਉਚ ਪੱਧਰੀ ਜਾਂਚ ਕਰੇ ਜਲੰਧਰ ਪੁਲੀਸ
टाकिंग पंजाब
ਜਲੰਧਰ।ਪਿਛਲੇ ਦਿਨਾਂ ਵਿੱਚ ਤਾਜਪੁੁਰ ਚਰਚ ਵਿਚ ਇਕ ਛੋਟੀ ਬੱਚੀ ਦੀ ਮੌਤ ਦੀ ਖ਼ਬਰ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਇਸੇ ਤਾਜਪੁੁਰ ਚਰਚ ਨਾਲ ਇੱਕ ਹੋਰ ਹਿਰਦੇ ਵੇਦਿਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਤਾਜਪੁੁਰ ਚਰਚ ਵਿੱਚ ਜੋ ਦਿਨ ਸ਼ਨੀਵਾਰ ਅਤੇ ਐਤਵਾਰ ਬਿਮਾਰ ਵਿਅਕਤੀ ਦੇ ਕਸ਼ਟ ਦੂਰ ਕਰਨ ਲਈ ਅਰਦਾਸ ਹੁੰਦੀ ਹੈ ਸੋਸ਼ਲ ਮੀਡੀਆ ਤੇ ਮਸ਼ਹੂਰੀ ਦੇਖ ਕੇ ਦੂਰ-ਦੂਰ ਤੋਂ ਲੋਕ ਇਲਾਜ ਕਰਵਾਉਣ ਆਉਂਦੇ ਹਨ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਹਾਥਰਸ ਤੋਂ ਕਰੀਬ ਪੰਜਾਹ ਸਾਲਾ ਮੁੰਨਾ ਲਾਲ ਇਲਾਜ ਕਰਵਾਉਣ ਆਏ ਸਨ।
ਪਰ ਉਹ ਗਾਇਬ ਹੋ ਗਿਆ ਜਾਂ ਕਰ ਦਿੱਤਾ ਗਿਆ, ਉਸ ਦੇ ਜਵਾਈ ਅਸੀਸ ਨੇ ਜਦੋਂ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਧਮਕਾਇਆ ਅਤੇ ਮੋਬਾਇਲ ਵੀ ਖੋਹ ਲਿਆ। ਉਸ ਤੋਂ ਬਾਅਦ ਉੁਸ ਨੇ ਥਾਣਾ ਲਾਂਬੜਾ ਵਿਖੇ ਰਿਪੋਰਟ ਵੀ ਦਰਜ ਕਰਵਾਈ ਹੈ, ਪਰ ਅਜੇ ਤੱਕ ਮੁੰਨਾ ਲਾਲ ਦੀ ਕੋਈ ਉਂਘ ਸੁੁਂਘ ਨਹੀਂ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਹਰਵਿੰਦਰ ਸਿੰਘ ਚਿਟਕਾਰਾ ਅਤੇ ਹਰਜਿੰਦਰ ਸਿੰਘ ਵਿੱਕੀ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜਦੋਂ ਬੱਚੀ ਦੀ ਮੌਤ ਹੋਈ ਸੀ ਤਾਂ ਅਸੀਂ ਐੱਸ ਐੱਸ ਪੀ ਦਿਹਾਤੀ ਨੂੰ ਸ਼ਿਕਾਇਤ ਵੀ ਦਿੱਤੀ ਸੀ, ਉਸ ਤੇ ਕਾਰਵਾਈ ਤਾਂ ਕੀ ਹੋਣੀ ਸੀ, ਹੁੁਣ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ।
ਅਸੀਂ ਜਲੰਧਰ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਅਗਰ ਪੁਲੀਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਲੋਕਾਂ ਦੇ ਮਨਾਂ ਵਿੱਚ ਤਾਜਪੁੁਰ ਚਰਚ ਦੇ ਖਿਲਾਫ ਰੋਸ ਵਧਦਾ ਜਾਵੇਗਾ ਜੋ ਕਿ ਠੀਕ ਨਹੀਂ ਹੈ। ਜਲੰਧਰ ਪੁਲੀਸ ਸਾਰੇ ਮਾਮਲੇ ਦੀ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਮੌਤਾਂ ਦੀ ਵੀ ਉਚ ਪੱਧਰੀ ਜਾਂਚ ਕਰੇ। ਇੱਥੇ ਗਾਇਬ ਹੋਏ ਮੁੰਨਾ ਲਾਲ ਨੂੰ ਲੱਭ ਕੇ ਵਾਰਸਾਂ ਦੇ ਹਵਾਲੇ ਕੀਤਾ ਜਾਵੇ। ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ, ਕਿ ਉੁਹ ਅਕਾਲ ਪੁਰਖ ਅੱਗੇ ਅਰਦਾਸ ਕਰਨ ਤੇ ਬਿਮਾਰੀ ਦਾ ਚੰਗੇ ਤੋਂ ਚੰਗੇ ਡਾਕਟਰਾਂ ਤੋਂ ਇਲਾਜ ਕਰਵਾਇਆ ਜਾਵੇ ਤੇ ਇਨ੍ਹਾਂ ਪਾਖੰਡੀਆਂ ਤੋਂ ਖਹਿੜਾ ਛੁੁਡਵਾਇਆ ਜਾਵੇ।
ਇਸ ਮੌਕੇ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਗੁਰਵਿੰਦਰ ਸਿੰਘ ਸਿਧੂ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ,ਲਖਬੀਰ ਸਿੰਘ ਲਕੀ, ਗੁੁੁਰਦੀਪ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ, ਪ੍ਰਬਜੋਤ ਸਿੰਘ ਖਾਲਸਾ, ਬਿੱਧੀ ਸਿੰਘ, ਜਤਿੰਦਰ ਸਿੰਘ ਕੋਹਲੀ, ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ, ਅਰਵਿੰਦਰ ਸਿੰਘ ਬਬਲੂ, ਬਲਜੀਤ ਸਿੰਘ ਸੰਟੀ, ਸਵਰਨ ਸਿੰਘ ਚੱਢਾ, ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ, ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।