ਕਾਲਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਟੀਚਰ ਅਰਵਿੰਦ ਦੱਤਾ ਤੇ ਇਲੈਕਟ੍ਰੀਕਲ ਵਿਭਾਗ ਦੇ ਸਟਾਫ ਨੂੰ ਦਿੱਤੀ ਇਸ ਪ੍ਰਾਪਤੀ ਲਈ ਵਧਾਈ
टाकिंग पंजाब
ਜਲੰਧਰ । ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਦੇ ਪ੍ਰੋਫੈਸਰ ਸ਼੍ਰੀ ਅਰਵਿੰਦ ਦੱਤਾ ਨੂੰ ਆਈ.ਐਸ.ਟੀ.ਈ. ਦੀ ਸਲਾਨਾ ਕਨਵੈਨਸ਼ਨ ਵਿੱਚ ਡਾ. ਬੀਆਰ ਅੰਬੇਦਕਰ ਨੈਸ਼ਨਲ ਇਸਟੀਟਿਉਟ ਆਫ ਟੈਕਨੋਲਜੀ, ਜਲੰਧਰ (ਪੰਜਾਬ) ਵਿਖੇ ਬੈਸਟ ਟੀਚਰ ਦਾ ਐਵਾਰਡ ਦਿੱਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਟੀਚਰ ਅਰਵਿੰਦ ਦੱਤਾ ਅਤੇ ਇਲੈਕਟ੍ਰੀਕਲ ਵਿਭਾਗ ਦੇ ਸਾਰੇ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਇਸ ਮੁਬਾਰਕ ਮੋੌਕੇ ਤੇ ਡਾ. ਰਾਜੀਵ ਭਾਟੀਆ (ਐਡਵਾੀੲਜਰ ਸਟੂਡੈਂਟ ਚੈਪਟਰ) ਵੀ ਮੋਜੂਦ ਸਨ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਅਰਵਿੰਦ ਦੱਤਾ ਨੇ ਇਲੈਕਟ੍ਰੀਕਲ ਵਿਭਾਗ ਦੇ ਵਿਦਿਆਰਥੀਆਂ ਨੂੰ ਜਿੱਥੇ ਉਦਯੋਗ ਨਾਲ ਜੋੜਿਆ ਹੈ, ਉੱਥੇ ਉਸਨੇ ਬੀਤੇ ਸਾਲ ਹਰ ਖੇਤਰ ਵਿੱਚ ਚੰਗੀ ਕਾਰਗੁਜਾਰੀ ਨਿਭਾਈ ਹੈ।
ਇਹ ਐਵਾਰਡ ਚਾਰ ਰਾਜਾਂ (ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ) ਦੀ ਪ੍ਰਤਿਨਿਧੀ ਸੰਸਥਾ ਆਈ.ਸੀ.ਟੀ.ਈ. ਦੇ ਚੈਅਰਮੈਨ ਪੋ. ਐਮ.ਕੇ.ਝਾਅ, ਪੋ. ਆਰਕੇ ਗਾਂਧੀ ਕਾਰਜਕਾਰੀ ਸਕੱਤਰ ਅਤੇ ਪੋ. ਬੀ.ਕੇ ਕੰਨੁਜੀਆਂ ਡਾਇਰੈਕਟਰ ਐਨ.ਆਈ.ਟੀ ਵਲੋਂ ਅਰਵਿੰਦ ਦੱਤਾ ਨੂੰ ਦਿੱਤਾ ਗਿਆ। ਇਸ ਨਾਲ ਕਾਲਜ ਦੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਖੁਸ਼ੀ ਦੀ ਲਹਿਰ ਹੈ।