ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਰੂਰਲ ਡਿਵੈਲਪਮੈਂਟ ਵਿਭਾਗ ਵਲੋਂ ਸਰਟੀਫਿਕੇਟਾਂ ਦੀ ਵੰਡ

शिक्षा

ਟਾਕਿਂਗ ਪੰਜਾਬ

ਜਲੰਧਰ। ਡੀਏਵੀ ਮੈਨਟਜਿੰਗ ਕਮੇਟੀ ਨਵੀਂ ਦਿੱਲੀ ਦੀ ਅਗਾਹ ਵਧੂ ਸੋਚ ਰਾਹੀਂ ਪਛੜੇ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਚਲਾਏ ਜਾ ਰਹੇ ਤਕਨੀਕੀ ਕੋਰਸਾਂ ਤਹਿਤ ਅੱਜ ਪ੍ਰਿੰਸੀਪਲ ਡਾ.ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਰੂਰਲ ਡਿਵੈਲਪਮੈਂਟ ਵਿਭਾਗ ਵਲੌਂ ਕੋਰਸ ਪੂਰਾ ਕਰਨ ਵਾਲੇ ਵਿੱਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।

ਇੰਟ੍ਰਨਲ ਕੋਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਨੇ ਦੱਸਿਆ ਕਿ ਵਿਭਾਗ ਵਲੋਂ ਡੀਜਲ ਮਕੈਨਿਕ , ਰੈਫ੍ਰੀਜਿਰੇਸ਼ਨ ਅਤੇ ਏਅਰ ਕੰਡੀਸ਼ਨ ਦੇ ਇੱਕ-ਇੱਕ ਸਾਲ ਦੇ ਕੋਰਸ ਬਹੁਤ ਹੀ ਘੱਟ फीसां ਤੇ ਚਲਾਏ ਜਾ ਰਹੇ ਹਨ। ਇਨ੍ਹਾਂ ਕੋਰਸਾਂ ਨੂੰ ਪੂਰਾ ਕਰਨ ਉਪ੍ਰੰਤ ਵਿੱਦਿਆਰਥੀ ਵੱਖ- ਵੱਖ ਕੰਪਨੀਆਂ ਵਿੱਚ ਰੋਜਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜਦੇ ਹਨ ਜਿਸ ਨਾਲ ਬੇਰੋਜਗਾਰੀ ਦੂਰ ਹੁੰਦੀ ਹੈ।

ਡੀਜਲ ਮਕੈਨਿਕ ਦੇ 16 ਅਤੇ ਰੈਫ੍ਰੀਜਿਰੇਸ਼ਨਅਤੇ ਏਅਰ ਕੰਡੀਸ਼ਨ ਦੇ 8 ਵਿੱਦਿਆਰਥੀਆਂ ਨੇ ਸੁਰੇਸ਼ ਕੁਮਾਰ (ਟੇ੍ਰਨਰ ਡੀਜਲਮਕੈਨਿਕ) ਅਤੇ  ਮਨੋਜ ਕੁਮਾਰ (ਟੇ੍ਰਨਰ ਰੈਫ੍ਰੀਜਿਰੇਸ਼ਨ ਅਤੇ ਏਅਰ ਕੰਡੀਸ਼ਨ) ਦੀ ਅਗਵਾਈ ਵਿੱਚ ਆਪਣੀ ਟੇ੍ਰਨਿੰਗ ਸੰਪਨ ਕੀਤੀ।  ਪ੍ਰਿੰਸੀਪਲ ਸਾਹਿਬ  ਨੇ ਸਾਰੇ ਵਿੱਦਿਆਰਥੀਆਂ ਨੂੰ ਵਧਾਈ ਦਿੰਦਿਆਂ ਰੋਜਗਾਰ ਪ੍ਰਾਪਤ ਕਰਨ ਲਈ ਆਸ਼ੀਰਵਾਰ ਦਿੱਤਾ। ਸ਼੍ਰੀ ਜਸਵਿੰਦਰ ਸਿੰਘ ਅਤੇ ਮੈਡਮ ਨੇਹਾ (ਸੀ.ਡੀ. ਕੰਸਲਟੈਂਟ) ਜੀ ਦੇ ਸਹਿਯੋਗ ਨਾਲਇਹ ਸਰਟੀਫਿਕੇਟ ਵੰਡ ਸਮਾਰੋਹ ਨੇਪੜੇ ਚੜਿਆ।

Leave a Reply

Your email address will not be published. Required fields are marked *