ਇਸ ਦਿਵਸ ਦਾ ਨਾਮ ਬਾਲ ਦਿਵਸ ਬਦਲਕੇ ਸਾਹਿਬਜ਼ਾਦੇ ਲਾਸਾਨੀ ਸਹਾਦਤ ਦਿਵਸ ਰੱਖਿਆ ਜਾਵੇ- ਪਰਮਪ੍ਰੀਤ ਸਿੰਘ ਵਿੱਟੀ
ਟਾਕਿਂਗ ਪੰਜਾਬ
ਜਲੰਧਰ। ਭਾਰਤ ਸਰਕਾਰ ਨੇ 26 ਦਸੰਬਰ ਤੇ ਦਸ਼ਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਮਨਦੀਪ ਸਿੰਘ ਬਲੂ, ਵਿੱਕੀ ਸਿੰਘ ਖਾਲਸਾ ਤੇ ਸਿੰਘ ਸਭਾਵਾਂ ਦੇ ਆਗੂ ਰਜਿੰਦਰ ਸਿੰਘ ਮਿਗਲਾਨੀ, ਹਰਪਾਲ ਸਿੰਘ ਗੁਰੂ ਅਮਰਦਾਸ ਨਗਰ, ਕੁਲਦੀਪ ਸਿੰਘ ਪਾਇਲਟ ਤੇ ਆਗਾਜ਼ ਐਨਜੀਉ ਦੇ ਪਰਮਪ੍ਰੀਤ ਸਿੰਘ ਵਿੱਟੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ, ਹੋ ਸਕਦਾ ਹੈ ਸਰਕਾਰ ਦੀ ਭਾਵਨਾ ਠੀਕ ਹੋਵੇ, ਪਰ ਚਾਰੋ ਸਾਹਿਬਜ਼ਾਦੇ ਸਿੱਖ ਕੌਮ ਦੇ ਮਹਾਨ ਬਾਬੇ ਹੋਏ ਹਨ, ਜਿਨ੍ਹਾਂ ਨੂੰ ਸਦੀਆਂ ਤੋਂ ਕੌਮ ਬਾਬੇ ਕਹਿੰਦੀ ਆਈ ਹੈ। ਸਹਿਬਜਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਮੁਕਾਬਲਾ ਵੱਡੇ-ਵੱਡੇ ਬਾਬੇ ਵੀ ਨਹੀਂ ਕਰ ਸਕਦੇ, ਪਰ ਅੱਜ ਉਨ੍ਹਾਂ ਨੂੰ ਬਾਲ ਕਹਕੇ ਸਿੱਖ ਕੌਮ ਦੇ ਇਤਿਹਾਸ ਨੂੰ ਛੋਟਾ ਕਰਨ ਦੀ ਨਖਿਦ ਜੇਹੀ ਕੋਸ਼ਿਸ਼ ਹੈ। ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਵਿਸਵ ਭਰ ਤੇ ਅੱਜ ਤੱਕ ਦੇ ਇਤਿਹਾਸ ਵਿੱਚ ਅਜਿਹੀਆਂ ਲਾਸਾਨੀ ਕੁਰਬਾਨੀਆਂ ਨਾ ਕਿਸੇ ਨੇ ਕੀਤੀਆਂ ਹਨ ਅਤੇ ਨਾਂ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਕਰ ਸਕਦਾ ਹੈ,ਅਸੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦੇ ਹਾਂ ਅਗਰ ਸਹੀ ਅਰਥਾਂ ਵਿੱਚ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਦੇਣਾ ਚਾਹੁੰਦੇ ਹਨ। ਇਸ ਦਿਵਸ ਦਾ ਨਾਮ ਬਾਲ ਦਿਵਸ ਬਦਲਕੇ ਸਾਹਿਬਜ਼ਾਦੇ ਲਾਸਾਨੀ ਸਹਾਦਤ ਦਿਵਸ ਰੱਖਿਆ ਜਾਵੇ। ਅਸੀਂ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਇਸ ਦਿਨ ਦਾ ਨਾਮ ਵੀਰ ਬਾਲ ਦਿਵਸ ਦਾ ਡਟਕੇ ਵਿਰੋਧ ਕੀਤਾ ਜਾਵੇ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਬੰਧੀ ਸਪਸ਼ਟ ਸਟੈਂਡ ਲੈਣ। ਇਸ ਮੌਕੇ ਤੇ ਗੁਰਵਿੰਦਰ ਸਿੰਘ ਸਿਧੂ, ਹਰਵਿੰਦਰ ਸਿੰਘ ਚਿਟਕਾਰਾ, ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ, ਲਖਬੀਰ ਸਿੰਘ ਲਕੀ, ਗੁੁਰਦੀਪ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਪਰਮਿੰਦਰ ਸਿੰਘ ਟੱਕਰ, ਅਮਨਦੀਪ ਸਿੰਘ ਬੱਗਾ, ਪ੍ਰਬਜੋਤ ਸਿੰਘ ਖਾਲਸਾ, ਜਤਿੰਦਰ ਸਿੰਘ ਕੋਹਲੀ, ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ, ਅਰਵਿੰਦਰ ਸਿੰਘ ਬਬਲੂ, ਬਲਜੀਤ ਸਿੰਘ ਸੰਟੀ, ਸਵਰਨ ਸਿੰਘ ਚੱਢਾ, ਰਾਜਪਾਲ ਸਿੰਘ, ਸੰਨੀ ਸਿੰਘ ਓਬਰਾਏ, ਪਰਜਿੰਦਰ ਸਿੰਘ, ਤਜਿੰਦਰ ਸਿੰਘ ਸੰਤ ਨਗਰ, ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।