ਬਿਟ੍ਰਿਸ਼ ਇੰਜੀਨੀਅਰ ਟੋਨੀ ਗ੍ਰੇਗ ਨੇ ਕੀਤਾ ਮੇਹਰਚੰਦ ਪੋਲੀਟੈਕਨਿਕ ਕਾਲਜ ਦਾ ਦੌਰਾ 

शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਕੀਤਾ ਇਕ ਸਮਰਿਤੀ ਪੁਸਤਕ ਦੇ ਕੇ ਸਨਮਾਨਿਤ 

टाकिंग पंजाब

ਜਲੰਧਰ > ਬਰਮਿੰਘਮ (ਇੰਗਲੈਂਡ) ਤੋਂ ਮਕੈਨੀਕਲ ਇੰਂਜੀਨੀਅਰ ਟੋਨੀ ਗ੍ਰੇਗ ਮੇਹਰਚੰਦ ਪੋਲੀਟੈਕਨਿਕ ਪੁੱਜੇ ਅਤੇ ਉਹਨਾਂ ਨੇ ਕਾਲਜ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਇੰਡਸਟਰੀਅਲਿਸਟ ਅਜੇ ਗੋਸਵਾਮੀ ਵੀ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਟੋਨੀ ਗ੍ਰੇਗ ਦਾ ਸੁਆਗਤ ਕੀਤਾ ਤੇ ਉਹਨਾਂ ਨੂੰ ਕਾਲਜ ਦੀਆਂ ਲੈਬ, ਲਾਈਬਰੇਰੀ, ਆਡੀਟੋਰੀਅਮ ਅਤੇ ਕਲਾਸ ਰੂਮ ਦਾ ਦੌਰਾ ਕਰਵਾਇਆ। ਟੋਨੀ ਗ੍ਰੇਗ ਨੇ ਕਿਹਾ ਕਿ ਉਹ 70 ਸਾਲ ਪੁਰਾਣੇ ਪੋਲੀਟੈਕਨਿਕ ਵਿੱਚ ਆ ਕੇ ਅਤੇ ਇੱਥੇ ਉਮਦਾ ਇਨਫਰਾਸਟਰਕਚਰ ਦੇਖ ਕੇ ਬਹੁਤ ਖੁਸ਼ ਹੋਏ ਹਨ।     ਇੰਡਸਟਰੀਅਲਿਸਟ ਅਜੇ ਗੋਸਆਮੀ ਨੇ ਦੱਸਿਆ ਕਿ ਟੋਨੀ ਗ੍ਰੇਗ ਬ੍ਰਿਟਸ਼ ਵਿੱਖੇ ਕਈ ਹੈਂਡ-ਟੂਲ ਇੰਡਸਟਰੀਜ਼ ਦੇ ਕੰਸਟਲਟੈਂਟ ਹਨ ਅਤੇ ਭਾਰਤ ਤੋਂ ਪ੍ਰੋਡਕਟ ਅੇਕਸਪੋਰਟ ਕਰਨ ਵਿੱਚ ਮੱਦਦ ਕਰਦੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਇਕ ਸਮਰਿਤੀ ਪੁਸਤਕ ਦੇ ਕੇ ਸਨਮਾਨਿਤ ਕੀਤਾ। ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਇਸ ਕਾਲਜ ਦਾ ਪਹਿਲਾਂ ਵੀ ਹੈਕਨੀ ਕਮਿਉਨਿਟੀ ਕਾਲਜ ਲੰਡਨ ਨਾਲ ਦੋ ਸਾਲ ਦਾ ਇਕਰਾਰ ਹੋਇਆ ਸੀ ਜੋ ਕਿ ਟੈਕਨੋਲਜੀ ਦੇ ਅਦਾਨ ਪ੍ਰਦਾਨ ਲਈ ਸੀ। ਇਸ ਲਈ ਬ੍ਰਿਟਿਸ਼ ਕਾਂਉਸਲ ਵਲੋਂ ਯੂਕੇ ਦੇ ਪ੍ਰਾਜੈਕਟ ਯੁਕੇਰੀ ਅਧੀਨ ਇਸ ਕਾਲਜ ਦੀ ਵਿਸ਼ੇਸ਼ ਰੂਪ ਵਿੱਚ ਚੋਣ ਕੀਤੀ ਗਈ ਸੀ।

Leave a Reply

Your email address will not be published. Required fields are marked *