ਕੇਅਰਮੈਕਸ ਹਸਪਤਾਲ ਵਿੱਚ ਜੋਇਨ ਕਰਨ ਤੇ ਡਾ. ਰਮਨ ਚਾਵਲਾ ਨੇ ਦਿੱਤੀ ਮੁਬਾਰਕਬਾਦ
ਟਾਕਿੰਗ ਪੰਜਾਬ
ਜਲੰਧਰ। ਸ਼ਹਿਰ ਦੇ ਮਸ਼ਹੂਰ ਡਾਕਟਰ ਅਸਪਤਾਲ ਕੇਅਰਮੈਕਸ ਹਸਪਤਾਲ ਵਿਖੇ ਛਾਤੀ ਦੇ ਰੋਗਾਂ ਦੇ ਮਾਹਿਰ ਐਕ੍ਸ ਸਿਵਲ ਸਰਜਨ ਡਾਕਟਰ ਨਰੇਸ਼ ਬਾਠਲਾ ਨੇ ਜੋਇਨ ਕੀਤਾ। ਉਨ੍ਹਾਂ ਦਾ ਸਵਾਗਤ ਕੇਅਰਮੈਕਸ ਹਸਪਤਾਲ ਦੇ ਰਮਨ ਚਾਵਲਾ ਨੇ ਕੀਤਾ। ਨਰੇਸ਼ ਬਾਠਲਾ ਨੂੰ ਆਪਣੇ ਹਸਪਤਾਲ ਵਿੱਚ ਜੋਇਨ ਕਰਨ ਤੇ ਡਾ. ਰਮਨ ਚਾਵਲਾ ਨੇ ਮੁਬਾਰਕਬਾਦ ਦਿੱਤੀ। ਡਾ. ਰਮਨ ਚਾਵਲਾ ਨੇ ਦੱਸਿਆ ਕਿ ਡਾਕਟਰ ਨਰੇਸ਼ ਬਾਠਲਾ ਛਾਤੀ ਦੇ ਰੋਗਾਂ ਦੇ ਮਾਹਿਰ ਹਨ, ਜਿਵੇਂ ਕਿ ਪੁਰਾਣੀ ਖਾਂਸੀ, ਦੰਮਾਂ (ਅਸਥਮਾਂ) , ਨਿਮੋਨੀਆ , ਟੀ ਬੀ , ਫੇਫੜੇ ਵਿੱਚ ਪਾਣੀ ਭਰਨਾ ਅਤੇ ਘਰਾੜੇ ਮਾਰਨ ਵਾਲੀ ਬਿਮਾਰੀ ਦੇ ਮਾਹਿਰ ਹਨ। ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਇਨ੍ਹਾਂ ਤਕਲੀਫ਼ਾਂ ਵਾਸਤੇ 31 ਮਈ ਯਾਨੀ ਕਿ ਨੌ ਤੰਬਾਕੂ ਡੇ ਵਾਲੇ ਦਿਨ ਜਲੰਧਰ ਕੇਅਰਮੈਕਸ ਹਸਪਤਾਲ ਵਿਖ਼ੇ ਆਕੇ ਫ੍ਰੀ ਚੈੱਕਅਪ ਕਰਵਾ ਸਕਦੇ ਹਨ।