ਅਸੀਂ ਹਰ ਤਰੀਕੇ ਨਾਲ ਦਲਿਤ ਭਾਈਚਾਰੇ ਦੇ ਹੱਕ ਵਿੱਚ ਖੜ੍ਹੇ ਹਾਂ- ਸਿੱਖ ਤਾਲਮੇਲ ਕਮੇਟੀ
टाकिंग पंजाब
ਜਲੰਧਰ। ਦਲਿਤ ਭਾਈਚਾਰੇ ਨਾਲ ਸਬੰਧਤ ਬੱਚਿਆਂ ਅਤੇ ਲੋਕਾਂ ‘ਤੇ ਪੁਲਿਸ ਵੱਲੋਂ ਕੀਤੀ ਕੁੱਟਮਾਰ ਤੇ ਲਾਠੀਚਾਰਜ ਦੇ ਵਿਰੋਧ ‘ਚ ਦਲਿਤ ਭਾਈਚਾਰੇ ਵੱਲੋਂ 12 ਜੂਨ ਨੂੰ ਜਲੰਧਰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਲੰਧਰ ਬੰਦ ਦੇ ਸੱਦੇ ਨੂੰ ਸਿੱਖ ਜਥੇਬੰਦੀ ਸਿੱਖ ਤਾਲਮੇਲ ਕਮੇਟੀ ਨੇ ਵੀ ਸਮਰਥਨ ਦੇ ਦਿੱਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਸ. ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ, ਜਸਵਿੰਦਰ ਸਿੰਘ ਜੋਲੀ ਨੇ ਕਿਹਾ ਕਿ ਅਸੀਂ ਹਰ ਤਰੀਕੇ ਨਾਲ ਦਲਿਤ ਭਾਈਚਾਰੇ ਦੇ ਹੱਕ ਵਿੱਚ ਖੜ੍ਹੇ ਹਾਂ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਸਹਿਯੋਗ ਦੇਵਾਂਗੇ। ਉਹਨਾਂ ਨੇ ਪੁਲਿਸ ਦੇ ਇਸ ਘਟੀਆ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਅਤੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 12 ਜੂਨ ਨੂੰ ਪੂਰਨ ਤੌਰ ਤੇ ਆਵਾਜਾਈ ਠੱਪ ਰੱਖਣ ਅਤੇ ਆਪਣੀਆਂ ਦੁਕਾਨਾਂ, ਕਾਰੋਬਾਰ, ਕਾਰਖਾਨੇ, ਮੌਲ ਆਦਿ ਬੰਦ ਰੱਖ ਕੇ ਬੰਦ ਦੇ ਸੱਦੇ ਨੂੰ ਪੂਰਨ ਤੌਰ ਤੇ ਸਮਰਥਨ ਦੇਣ ਤਾਂ ਜੋ ਦਲਿਤ ਭਾਈਚਾਰੇ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਸੁਰਜੀਤ ਸਿੰਘ ਰਾਠੋਰ, ਗੁਰਵਿੰਦਰ ਸਿੰਘ ਰਿੱਕੂ, ਬਾਬਾ ਲਖਬੀਰ ਸਿੰਘ, ਸੁਭਾਸ ਸੋੰਧੀ, ਅਰਵਿੰਦਰਪਾਲ ਸਿੰਘ ਬਬਲੂ, ਪ੍ਰਭਜੋਤ ਸਿੰਘ ਖਾਲਸਾ, ਗੁਰਵਿੰਦਰ ਸਿੰਘ ਸਿਧੂ, ਚਰਨਪ੍ਰੀਤ ਸਿੰਘ ਲਾਡਾ ਤੇ ਹੋਰ ਹਾਜ਼ਰ ਸਨ।