ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪ੍ਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਦੱਸਿਆ ਕਿ ਕਿਸੇ ਵੀ ਸਿੱਖ ਮਾਮਲੇ ਨੂੰ ਰੱਲ ਕੇ ਜਾਵੇਗਾ ਨਜਿੱਠਿਆ
टाकिंग पंजाब
जालंधर। ਸਿੱਖ ਤਾਲਮੇਲ ਕਮੇਟੀ ਵੱਲੋਂ ਪੰਥਕ ਕਾਰਜਾਂ ਲਈ ਵੱਧ ਤੋਂ ਵੱਧ ਜਥੇਬੰਦੀਆਂ ਦਾ ਸਹਿਯੋਗ ਲੈਣ ਲਈ ਛੇੜੀ ਮੁਹਿੰਮ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਇਕੱਤਰਤਾ ਵਿੱਚ ਜਿਸ ਵਿੱਚ ਸੁਖਮੰਦਰ ਸਿੰਘ ਗੱਜਣਵਾਲ ਪ੍ਰਧਾਨ ਸਵਿੰਦਰ ਸਿੰਘ ਗਿੱਲ, ਮਨਬੀਰ ਸਿੰਘ, ਐਡਵੋਕੇਟ ਬੂਟਾ ਸਿੰਘ, ਰਿਟਾਇਰ ਕਨੂੰਗੌ ਅਮਰਜੀਤ ਸਿੰਘ ਚੌਹਾਨ, ਜਸਵਿੰਦਰ ਸਿੰਘ ਰੋੜੀ, ਸੰਨੀ ਸਿੰਘ ਫੌਜੀ, ਜਸਵਿੰਦਰ ਸਿੰਘ ਗਿੱਲ, ਲਖਬੀਰ ਸਿੰਘ ਮੋਹਾਲੀ, ਮਾਸਟਰ ਬਲਦੇਵ ਸਿੰਘ ਮੋਗਾ, ਰਾਜਪਾਲ ਸਿੰਘ, ਚਰਨਜੀਤ ਸਿੰਘ ਭੱਟੀ ਆਦਿ ਸ਼ਾਮਲ ਸਨ, ਨੇ ਜਲੰਧਰ ਵਿੱਚ ਸਿੱਖੀ ਕਾਰਜਾਂ ਲਈ ਦਿੱਤੇ ਜਾ ਰਹੇ ਯੋਗਦਾਨ ਦੀ ਜ਼ੋਰ ਸ਼ਲਾਘਾ ਕੀਤੀ। ਸਿੱਖ ਤਾਲਮੇਲ ਕਮੇਟੀ ਦੀ ਲੀਡਰਸ਼ਿਪ ਜਿਸ ਵਿੱਚ ਤਜਿੰਦਰ ਸਿੰਘ ਪ੍ਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਨਾਲ ਵਿਚਾਰ ਵਟਾਂਦਰੇ ਬਾਅਦ ਦੋਨਾਂ ਜੱਥੇਬੰਦਿਆਂ ਨੇ ਪੰਥਕ ਕਾਰਜਾਂ ਲਈ ਮਿਲ ਕੇ ਚੱਲਣ ਦਾ ਫ਼ੈਸਲਾ ਕੀਤਾ ਹੈ। ਉਹਨਾਂ ਕਿਸੇ ਵੀ ਸਿੱਖ ਮਾਮਲੇ ਨੂੰ ਰੱਲ ਕੇ ਨਜਿੱਠਿਆ ਜਾਵੇਗਾ। ਉਹਨਾਂ ਦੱਸਿਆ ਪਿਛਲੇ ਦਿਨੀ ਸ੍ਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਕੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਚੇਤਨਾ ਮਾਰਚ ਦਾ ਜਿਸ ਤਰ੍ਹਾਂ ਸਿੱਖ ਤਾਲਮੇਲ ਕਮੇਟੀ ਨੇ ਸ਼ਾਨਦਾਰ ਸਵਾਗਤ ਕੀਤਾ ਉਹ ਬਹੁਤ ਹੀ ਪ੍ਰਸ਼ੰਸਾ ਯੋਗ ਕਦਮ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਸਮੁੱਚੇ ਜਲੰਧਰ ਤੋਂ ਵੱਖ-ਵੱਖ ਜਥੇਬੰਦੀਆਂ ਵੱਲੌ ਸਿੱਖ ਤਾਲਮੇਲ ਕਮੇਟੀ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੇ ਲਗਾਤਾਰ ਸੁਨੇਹੇ ਆ ਰਹੇ ਹਨ ਜੋ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬਹੁਤ ਹੀ ਸ਼ੁਭ ਸ਼ਗਨ ਹੈ।