ਮਹੱਲੇ ਦੀ ਸਮਾਪਤੀ ਉਪਰੰਤ ਘੋੜ ਦੌੜਾਂ, ਗੱਤਕਾ ਦੇ ਕਰਵਾਏ ਜਾਣਗੇ ਮੁਕਾਬਲੇ…
टाकिंग पंजाब
जालंधर। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਤੇ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਯਾਦ ਵਿੱਚ ਸੰਤ ਸਿਪਾਹੀ ਗਤਕਾ ਅਖਾੜਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਵਾਲਿਆਂ ਵੱਲੋਂ ਸਿੱਖ ਤਾਲਮੇਲ ਕਮੇਟੀ,ਸਿੱਖ ਇੰਟਰਨੈਸ਼ਨਲ ਕੋਰਸ ਅਤੇ ਸਿੱਘ ਸਭਾਵਾਂ ਦੇ ਸਹਿਯੋਗ ਨਾਲ ਜੋ ਮੁਹੱਲਾ ਨਿਹੰਗ ਸਿੰਘਾ ਘੋੜਾ ਦੋੜਾ ਅਤੇ ਗਤਕਾ 3 ਦਸੰਬਰ 2023 ਦਿਨ ਐਤਵਾਰ ਨੂੰ ਬਸਤੀ ਪੀਰ ਦਾਦ ਨਜਦੀਕ ਰਾਣੀ ਬਾਗ ਜਲੰਧਰ ਤੋਂ ਸਵੇਰੇ 11 ਵਜੇ ਆਰੰਭ ਹੋਵੇਗਾ। ਗੁਰਦੁਆਰਾ ਸਿੰਘ ਸਭਾ ਬਸਤੀ ਪੀਰ ਦਾ ਤੋਂ ਗੁਰਦੁਆਰਾ ਬਾਬਾ ਬੁੱਢਾ ਜੀ, ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਬਸਤੀ ਮਿੱਠੂ ਤੌ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਗਰ, ਕੁਲਵੰਤ ਢਾਬੇ ਤੋਂ ਗੁਰਦੁਆਰਾ ਆਦਰਸ਼ ਨਗਰ, ਝੰਡੀਆਂ ਵਾਲਾ ਪੀਰ ਤੋਂ ਫੁੱਟਬਾਲ ਚੌਂਕ, ਬਸਤੀ ਅੱਡਾ,ਜੋਤੀ ਚੌਕ, ਨਕੋਦਰ ਚੌਂਕ ਤੋਂ ਖਾਲਸਾ ਸਕੂਲ ਨਕੋਦਰ ਚੌਂਕ ਵਿਖੇ ਸਮਾਪਤੀ ਹੋਵੇਗੀ। ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿੱਚ ਸਮੂਹ ਸਿੰਘ ਸਭਾਵਾਂ,ਧਾਰਮਿਕ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਇਕਤਰਤਾ ਹੋਈ ਜਿਸ ਵਿੱਚ ਸਮੁੱਚੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪੜੇ ਚਾੜਨ ਲਈ ਵਿਚਾਰਾ ਹੋਇਆ। ਮੀਟਿੰਗ ਵਿੱਚ ਸ਼ੇਰ ਸਿੰਘ,ਭਵਨਜੀਤ ਸਿੰਘ, ਜਗਜੀਤ ਸਿੰਘ ਗਾਬਾ, ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਹਰਜੋਤ ਸਿੰਘ ਲੱਕੀ, ਗੁਰਮੀਤ ਸਿੰਘ ਬਿੱਟੂ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਗੁਰਜੀਤ ਸਿੰਘ ਟੱਕਰ ਤੇ ਮਨਜੀਤ ਸਿੰਘ ਠਕਰਾਲ ਆਦਿ ਹਾਜਰ ਸਨ, ਜਿਨਾਂ ਵੱਲੋਂ ਆਪਣੇ-ਆਪਣੇ ਸੁਝਾਅ ਦਿੱਤੇ ਗਏ। ਉਹਨਾਂ ਦੱਸਿਆ ਕਿ ਮਹੱਲੇ ਦੀ ਸਮਾਪਤੀ ਉਪਰੰਤ ਘੋੜ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਵੱਖ-ਵੱਖ ਨਿਹੰਗ ਜਥੇਬੰਦੀਆਂ ਹਿੱਸਾ ਲੈਣਗੀਆਂ ਅਤੇ ਗੱਤਕਾ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੁਹੱਲੇ ਵਿੱਚ ਸੰਤ ਬਾਬਾ ਜੀਤ ਸਿੰਘ ਜੀ ਜੋਹਲਾਂ ਵਾਲੇ, ਬਾਬਾ ਨਾਗਰ ਸਿੰਘ, ਬਾਬਾ ਲੀਡਰ ਸਿੰਘ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ ਵਾਲੇ, ਬਾਬਾ ਨਾਰੰਗ ਸਿੰਘ,ਬਾਬਾ ਸਰਵਨਜੀਤ ਸਿੰਘ, ਬਾਬਾ ਗੁਰਬਚਨ ਸਿੰਘ ਪਹੁੰਚਣਗੇ। ਇਹ ਮੁਹੱਲਾ ਸਿੱਖ ਤਾਲਮੇਲ ਕਮੇਟੀ,ਸਿੱਖ ਇੰਟਰਨੈਸ਼ਨਲ ਕੈਸਲ ਅਤੇ ਸਮੂਹ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸਿੱਧੂ, ਵਿੱਕੀ ਸਿੰਘ ਖਾਲਸਾ, ਸੁੱਚਾ ਸਿੰਘ ਬਸਤੀ ਮਿੱਠੂ, ਕਿਰਪਾਲ ਸਿੰਘ,ਜਰਨੈਲ ਸਿੰਘ, ਕਰਨੈਲ ਸਿੰਘ ਬਸਤੀ ਮਿੱਠੂ, ਮੋਹਣ ਸਿੰਘ,ਨਵਜੋਤ ਸਿੰਘ, ਬਲਵਿੰਦਰ ਸਿੰਘ, ਸੰਤੋਖ ਸਿੰਘ ਮੋਂਟੀ, ਵਿਕਰਮਜੀਤ ਸਿੰਘ, ਮੰਗਲ ਸਿੰਘ, ਜੈਲਾ ਸਿੰਘ, ਸਮਪ੍ਰੀਤ ਸਿੰਘ,ਸਾਹਿਲ ਸਿੰਘ, ਸੋਹਨ ਸਿੰਘ ਗੁਰਮੇਲ ਸਿੰਘ, ਸੰਦੀਪ ਸਿੰਘ, ਵਰਿੰਦਰ ਸਿੰਘ, ਅਰਜਨ ਸਿੰਘ, ਪ੍ਰਭਜੋਤ ਸਿੰਘ, ਗੁਰਬਚਨ ਸਿੰਘ ਗੁਲਾਟੀ, ਪ੍ਰਿਤਪਾਲ ਸਿੰਘ ਟੋਨੀ, (ਨਿਰਵੈਰ ਸੇਵਾ ਸੋਸਾਇਟੀ) ਆਦਿ ਸ਼ਾਮਿਲ ਸਨ।