ਇਸ ਮੌਕੇ ਸਮੂਹ ਸਟਾਫ਼ ਨੇ ਆਪਣਾ 100 ਫੀਸਦੀ ਯੋਗਦਾਨ ਦੇਣ ਦਾ ਕੀਤਾ ਪ੍ਰਣ
टाकिंग पंजाब
ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਅੱਜ ਪਹਿਲੀ ਜਨਵਰੀ 2024 ਨੂੰ ਆਪਣੀ ਸਥਾਪਣਾ ਦੇ 70 ਸਾਲ ਪੂਰੇ ਕਰਕੇ ਪਲੈਟੀਨਮ ਜੁਬਲੀ ਸਾਲ ਵਿੱਚ ਦਾਖਲ ਹੋ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਕਾਲਜ ਦੀ ਸਥਾਪਨਾ 1954 ਨੂੰ ਹੋਈ ਸੀ ਤੇ ਅੱਜ 2024 ਨੂੰ ਇਸ ਨੇ ਬੜੀ ਹੀ ਸਫ਼ੳਮਪ ਲਤਾ ਨਾਲ ਆਪਣੇ ਵਿੱਦਿਆਰਥੀਆ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਪੂਰਾ ਕੀਤਾ। 70 ਸਾਲਾ ਦੇ ਸਫ਼ਰ ਦਾ ਨਿਰੰਤਰ ਪੜਾਅ ਸ਼ਾਨ ਨਾਲ ਪੂਰਾ ਕੀਤਾ ਹੈ। ਇਸ ਮੌਕੇ ਸਮੂਹ ਸਟਾਫ਼ ਨੇ ਪ੍ਰਿਸੀਪਲ ਡਾ. ਜਗਰੂਪ ਸਿੰਘ ਨੂੰ ਤੇ ਇਕ ਦੂਜੇ ਨੂੰ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸਾਰੇ ਸਟਾਫ਼; ਮੈਂਬਰ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਮੌਕੇ ਸਟਾਫ਼ ਨੂੰ ਸੰਬੋਧਨ ਕਰਦਿਆ ਕਾਲਜ ਦੀ ਪ੍ਰਾਪਤੀਆ ਦਾ ਜਿਕਰ ਕੀਤਾ ਤੇ ਨਾਲ ਹੀ ਉਹਨਾਂ ਨੂੰ ਅੱਗੋ ਵੀ ਤਨ-ਮਨ ਤੇ ਪੂਰੀ ਨਿਸ਼ਿਠਾ ਲਾਲ ਆਪਣਾ ਕਰਤਵ ਪੂਰਾ ਕਰਨ ਲਈ ਪ੍ਰੇਰਿਆ। ਉਹਨਾਂ ਨੇ ਡੀ.ਏ.ਵੀ ਮੈਨਜਮੈਂਟ ਦੇ ਪ੍ਰਧਾਨ ਪੂਨਮ ਸੂਰੀ ਜੀ, ਉਪ ਪ੍ਰਧਾਨ ਜਸਟਿਸ ਐਨ.ਕੇ.ਸੂਦ , ਸਕੱਤਰ ਅਰਵਿੰਦ ਘਈ, ਸਕੱਤਰ ਅਜੇ ਗੋਸਵਾਮੀ, ਕੁੰਦਨਲਾਲ ਅਗਰਵਾਲ ਨੂੰ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਨੂੰ ਹਮੇਸ਼ਾ ਮਾਰਗਦਰਸ਼ਕ ਬਣੇ ਰਹਿਣ ਲਈ ਗੁਜਾਰਿਸ਼ ਕੀਤੀ। ਉਹਨਾ ਦੱਸਿਆ ਕਿ ਇਹਨਾਂ ਸਾਲਾ ਦੌਰਾਨ ਇਸ ਕਾਲਜ ਨੂੰ ਚਾਰ ਵਾਰ ਨਿੱਟਰ ਚੰਡੀਗੜ੍ਹ ਵਲੌ ਉੱਤਰ ਭਾਰਤ ਦੇ ਸਰਵੋਤਮ ਪੋਲੀਟੈਕਨਿਕ ਵਜੋ ਸਨਮਾਨਿਤ ਕੀਤਾ ਗਿਆ ਤੇ ਇਸੇ ਹੀ ਤਰ੍ਹਾਂ ਦੇਸ਼ – ਵਿਸੇਸ਼ ਦੀਆਂ ਅਨੇਕਾ ਸੰਸਥਾਵਾ ਨੇ ਇਸ ਦੀ ਝੋਲੀ ਗੁਣੱਵਤਾ ਦੇ ਇਨਾਮ ਸਨਮਾਨ ਪਾਏ, ਜਿਨ੍ਹਾਂ ਦੀ ਕੋਈ ਗਿਣਤੀ ਨਹੀ ਹੈ। ਸਮੁੱਚਾ ਸਟਾਫ ਇਸ ਮੋਕੇ ਖੁਸ਼ੀ ਵਿੱਚ ਝੂਮ ਰਿਹਾ ਸੀ ਤੇ ਉਹਨਾਂ ਆਪਣੇ ਹੱਥ ਵਿੱਚ “ਪਲੈਟੀਨਮ ਜੁਬਲੀ” ਸਾਲ ਦੇ ਬੈਨਰ ਚੁੱਕੇ ਹੋਏ ਸਨ। ਸਟਾਫ਼ ਦੀ ਖੁਸ਼ੀ ਡੁਲ-ਡੁਲ ਪੈ ਰਹੀ ਸੀ। ਇਸ ਤਰ੍ਹਾਂ ਲਗ ਰਿਹਾ ਸੀ ਉਹ ਕਿਸੇ ਵਿਆਹ ਵਿੱਚ ਸ਼ਾਮਿਲ ਹੋਏ ਹਨ ਜਾਂ ਉਹਨਾਂ ਨੂੰ ਨਵੀਆਂ- ਨਵੀਆਂ ਡਿਗਰੀਆ ਮਿਲਿਆ ਹੋਣ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਕਾਲਜ ਵਿੱਚ ਵਿੱਦਿਆਰਥੀਆਂ ਨੂੰ ਲੱਖਾ ਰੁਪਈਆਂ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਇਸ ਡੀ.ਏ.ਵੀ ਸੰਸਥਾ ਦਾ ਮੱਕਸਦ ਹੈ ਕੋਈ ਵੀ ਵਿਦਿਆਰਥੀ ਪੈਸੇ ਕਰਕੇ ਗੁਣਵੱਤਾ ਭਰਪੂਰ ਤਕਨੀਕੀ ਸਿੱਖਿਆ ਤੋ ਵਾਝਿਆਂ ਨਾ ਹੋ ਸਕੇ। ਸਮੂਹ ਸਟਾਫ਼ ਨੇ ਇਸ ਮੌਕੇ ਪ੍ਰਣ ਕੀਤਾ ਕਿ ਉਹ ਆਪਣੇ ਵਿਦਿਆਰਥੀਆ ਨੂੰ ਹੁਨਰ ਅਤੇ ਵਿੱਦਿਆਂ ਪ੍ਰਦਾਨ ਕਰਨ ਲਈ ਆਪਣਾ 100 ਫੀਸਦੀ ਯੋਗਦਾਨ ਦੇਣਗੇ ਅਤੇ ਮਿਲਕੇ ਆਪਣੇ ਟੀਚੇ ਨੂੰ ਹਾਸਿਲ ਕਰਨਗੇ ਤਾਂ ਜੋ ਇਹ ਕਾਲਜ ਉੱਤਰ ਭਾਰਤ ਹੀ ਨਹੀ, ਸਮੁੱਚੇ ਭਾਰਤ ਦਾ ਇਕ ਚੋਟੀ ਦਾ ਸੰਸਥਾਨ ਬਣੇ।