ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਕੀਤੇ ਗਏ ਚੌਪਾਈ ਸਾਹਿਬ ਦੇ ਪਾਠ
टाकिंग पंजाब
ਜਲੰਧਰ। ਮਹਾਨ ਸ਼ਹੀਦ ਮਹਾਨ ਵਿਦਵਾਨ ਮਹਾਨ ਗੁਰਸਿੱਖ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮਦਿਨ ਦੇ ਦਿਹਾੜੇ ਸਿੱਖ ਤਾਲਮੇਲ ਕਮੇਟੀ ਅਤੇ ਟੂ ਵੀਲਰ ਐਸੋਸੀਏਸ਼ਨ ਵੱਲੋਂ ਪੁਲਿਸ ਅਲੀ ਮੁਹੱਲਾ ਕੋਲ ਲੰਗਰ ਲਗਾਏ ਗਏ। ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਚੌਪਾਈ ਸਾਹਿਬ ਦੇ ਪਾਠ ਕੀਤੇ ਗਏ। ਉਪਰੰਤ ਬਿਸਕੁਟਾਂ ਤੇ ਚਾਹ ਦੇ ਲੰਗਰ ਲਗਾਏ ਗਏ। ਇਸ ਮੌਕੇ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ ,ਗੁਰਦੀਪ ਸਿੰਘ ਕਾਲੀਆ ਕਲੋਨੀ, ਮਨਪ੍ਰੀਤ ਸਿੰਘ ਬਿੰਦਰਾ, ਬੋਬੀ ਬੈਲ, ਸੁਰੇਸ਼ ਕੁਮਾਰ ਸ਼ਾਲੂ, ਆਤਮ ਪ੍ਰਕਾਸ਼, ਹਰਪ੍ਰੀਤ ਸਿੰਘ ਸੋਨੂ, ਲੱਕੀ ਸਿੱਕਾ, ਵਿੱਕੀ ਸਿੱਕਾ, ਜਤਿੰਦਰ ਕੁਮਾਰ ਸਾਹਨੀ, ਕੁਲਵਿੰਦਰ ਸਿੰਘ ਚਿੰਟੂ ,ਮੇਜਰ ਸਿੰਘ ,ਹੰਸਰਾਜ, ਵਰੁਣ ਚੌਹਾਨ ਆਦਿ ਹਾਜ਼ਰ ਸਨ।