Skip to content
ਡਾ. ਸੁਧੀਰ ਸ਼ਰਮਾ ਨੇ ਗਿਆਰਾਂ ਹਜ਼ਾਰ ਗਿਆਰਾਂ ਰੁਪਏ ਕਾਲਜ ਦੀ ਲਾਇਬਰੇਰੀ ਨੂੰ ਕੀਤੇ ਦਾਨ
टाकिंग पंजाब
जालंधर। ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਸਥਾਪਨਾ ਦੇ 70 ਸਾਲ ਪੂਰੇ ਹੋਣ ਤੇ ਪਲੈਟੀਨਮ ਜੁਬਲੀ ਉਤਸਵ ਦੇ ਮੌਕੇ ਕਾਲਜ ਦੀ ਇਤਿਹਾਸਿਕ ਅਤੇ ਪੁਰਾਣੀ ਲਾਇਬਰੇਰੀ ਨੂੰ ਨਵੇਂ ਸੋਫਟਵੇਅਰ ਕੋਹਾ ਨਾਲ ਲੈਸ ਕਰਕੇ ਵਿਦਿਆਰਥੀਆਂ ਦੀ ਸਹੂਲਤ ਲਈ ਡਿਜੀਟਲ ਬਣਾਇਆ ਗਿਆ ਹੈ, ਜਿਸਦਾ ਉਦਘਾਟਨ ਜਲੰਧਰ ਸ਼ਹਿਰ ਦੇ ਉਘੇ ਸਮਾਜ ਸੁਧਾਰਕ ਡਾ. ਸੁਧੀਰ ਸ਼ਰਮਾ ਵੱਲੋਂ ਕੀਤਾ ਗਿਆ। ਉਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਵਿਭਾਗ ਮੁਖੀਆਂ ਨੇ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਦੀ ਲਾਏਬਰੇਰੀ ਵਿੱਚ 40 ਹਜ਼ਾਰ ਕਿਤਾਬਾਂ ਹਨ, ਜਿਸ ਵਿੱਚ 5000 ਕਿਤਾਬਾਂ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ, ਪ੍ਰੇਰਣਾਸ੍ਰੋਤ ਅਤੇ ਚਰਿੱਤਰ ਨਿਰਮਾਣ ਵਿੱਚ ਸਹਾਈ ਪੁਸਤਕਾਂ ਸ਼ਾਮਿਲ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ। ਡਾ. ਸੁਧੀਰ ਸ਼ਰਮਾ ਨੇ ਕਿਹਾ ਕਿ ਉਹ ਕਿਤਾਬਾਂ ਦਾ ਸੰਗ੍ਰਹਿ ਵੇਖ ਕੇ ਬਹੁਤ ਖੁਸ਼ ਹੋਏ ਹਨ ਅਤੇ ਓਹਨੇ ਨੇ ਇੱਕ ਲੱਖ, ਗਿਆਰਾਂ ਹਜ਼ਾਰ ਗਿਆਰਾਂ ਰੁਪਏ ਕਾਲਜ ਦੀ ਲਾਇਬਰੇਰੀ ਨੂੰ ਦਾਨ ਕੀਤੇ। ਉਨਾਂ ਇਹ ਵੀ ਕਿਹਾ ਕਿ ਉਹ ਜਲਦ ਹੀ ਲਾਏਬਰੇਰੀ ਦੀ ਨੁਹਾਰ ਬਦਲਣ ਲਈ ਫਰਸ਼ ਉੱਪਰ ਟਾਈਲਾਂ ਲਗਵਾਉਣਗੇ ਅਤੇ ਅਲਮਾਰੀਆਂ ਨੂੰ ਵੀ ਆਧੁਨਿਕ ਬਣਾਇਆ ਜਾਵੇਗਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਨ੍ਹਾਂ ਨੂੰ ਕਾਲਜ ਕੈਂਪਸ ਦਾ ਰਾਉਂਡ ਲਗਵਾਇਆ ਅਤੇ ਸਮੁੱਚੇ ਇੰਫਰਾਸਟਰਕਚਰ ਦੀ ਝਾਤ ਪੁਆਈ, ਜਿਸ ਵਿੱਚ ਆਡੀਟੋਰੀਅਮ, ਸੀ.ਐਨ.ਸੀ. ਅਤੇ ਹੋਰ ਲੈਬਾਂ, ਸੀ.ਡੀ.ਟੀ.ਪੀ. ਸੈਂਟਰ, ਸੈਮੀਨਾਰ ਹਾਲ, ਓਪਨ ਏਅਰ ਥੀਏਟਰ, ਵਰਕਸ਼ਾਪ, ਮੇਕਰ ਜ਼ੋਨ, ਇੰਡਸਟਰੀ ਕਾਰਨਰ ਆਦਿ ਸ਼ਾਮਿਲ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਮੁਖੀ ਵਿਭਾਗਾਂ ਨੇ ਇਸ ਮੌਕੇ ਉੱਤੇ ਡਾ. ਸੁਧੀਰ ਸ਼ਰਮਾ ਨੂੰ ਅਮਰੀਕਾ ਦੀ ਸੈਂਟਰਲ ਯੂਨੀਵਰਸਿਟੀ ਤੋਂ ਡਾਕਟਰ ਦੀ ਡਿਗਰੀ ਪ੍ਰਾਪਤ ਹੋਣ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਸਰਵ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਕਸ਼ਮੀਰ ਕੁਮਾਰ, ਪ੍ਰਿੰਸ ਮਦਾਨ, ਹੀਰਾ ਮਹਾਜਨ, ਤਰਲੋਕ ਸਿੰਘ, ਪ੍ਰਦੀਪ ਕੁਮਾਰ, ਮੰਜੂ ਮਦਾਨ , ਰਿਚਾ ਸ਼ਰਮਾ ਅਤੇ ਅਜੇ ਦੱਤਾ ਵੀ ਸ਼ਾਮਿਲ ਸਨ।
Website Design and Developed by OJSS IT Consultancy, +91 7889260252,www.ojssindia.in