Skip to content
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਦਿਤੀ ਵਧਾਈ
टाकिंग पंजाब
जालंधर। ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾੱਲਜ ਦੇ ਵਿਦਿਆਰਥੀਆਂ ਨੇ ਸੀ. ਟੀ. ਕਾਲੇਜ ਦੇ ਸਮਾਰੋਹ ਛੌਲ਼ੌ੍ਰਸ਼-2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਨਰ ਟ੍ਰੌਫੀ ਜਿੱਤੀ। ਉਹਨਾਂ ਵੱਖ- ਵੱਖ ਪੁਜੀਸ਼ਨਾਂ ਤੇ ਆਪਣਾ ਕਬਜਾ ਜਮਾਇਆ। ਜਿਸ ਵਿਚ ਜਸਜੀਤ, ਨਿਤੇਸ਼ ਅਤੇ ਰਿਆਜ਼ ਨੇ ਰੋਬੋ ਰੇਸ ਵਿੱਚ ਪਹਿਲਾ, ਵੈਭਵ ਰਾਵਤ ਨੇ ਰੈਪ ਸ਼ੋ ਵਿੱਚ ਪਹਿਲਾ ਅਤੇ ਸਟੈਂਡ-ਅਪ ਕੋਮੇਡੀ ਵਿੱਚ ਦੂਜਾ, ਨਿਖਿਲ ਮਲਹੋਤਰਾ ਨੇ ਸਟੈਂਡ-ਅਪ ਕੋਮੇਡੀ ਵਿੱਚ ਪਹਿਲਾ ਅਤੇ ਰੈਪ ਸ਼ੋ ਵਿੱਚ ਦੂਜਾ, ਅਰਪਿਤ ਭਾਟੀਆ, ਪਾਰਸ ਸਚਦੇਵਾ, ਸੂਰਿਆ ਪ੍ਰਤਾਪ, ਸਨੀ ਰਾਏ ਤੇ ਯੋਗੇਸ਼ ਵਿਰਦੀ ਨੇ ਖਜ਼ਾਨਾ ਲੱਭੋ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਰਨਰ-ਅਪ ਟ੍ਰੌਫੀ ਹਾਸਲ ਕਰਕੇ ਕਾਲਜ ਦੇ ਨਾਮ ਨੂੰ ਨਵੀਆਂ ਸਿਖਰਾਂ ਤੇ ਪਹੁੰਚਾਇਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ ਚੈਪਟਰ, ਇਵੈਂਟ ਇੰਚਾਰਜ ਅਤੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਵਧਾਈ ਦਿਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਵਾਸਤੇ ਉਤਸਾਹਿਤ ਕੀਤਾ। ਇਸ ਮੌਕੇ ਪ੍ਰਿਂਸ ਮਦਾਨ (ਮੁਖੀ, ਈਸੀਈ ਤੇ ਸੀਐਸਈ), ਰਾਜੇਸ਼ (ਲੈਕਚਰਾਰ, ਸਿਵਿਲ), ਮਿਸ. ਪ੍ਰੀਤ ਕੰਵਲ (ਲੈਕਚਰਾਰ, ਈਸੀਈ), ਮਿਸ. ਪ੍ਰੀਤੀ (ਲੈਕਚਰਾਰ, ਸੀਐਸਈ) ਅਤੇ ਜਸਪਾਲ (ਲੈਕਚਰਾਰ, ਸਿਵਿਲ) ਹਾਜ਼ਰ ਸਨ।
Website Design and Developed by OJSS IT Consultancy, +91 7889260252,www.ojssindia.in