ਖਾਲਸਾ ਸਾਜਨਾ ਦਿਵਸ਼ ਨੂੰ ਸਮਰਪਿਤ ਅਕੱਥ -ਕਥਾ ਸਮਾਗਮ ਸੰਸਾਰੀ ਜੀਵਾ ਨੂੰ ਰੂਹਾਨੀਅਤ ਸੰਦੇਸ਼ ਦੇ ਹੋ ਨਿਬੜਿਆ- ਭਾਈ ਸਵਿੰਦਰ ਸਿੰਘ

आज की ताजा खबर धर्म

ਸਮਾਗਮ ਚ ਹਜਾਰਾ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਮਾਨਸ ਜਾਮੇ ਦਾ ਕੀਤਾ ਲਾਹਾ ਪ੍ਰਾਪਤ 

टाकिंग पंजाब 

ਜਲੰਧਰ। ਅੱਜ ਪ੍ਰਭੁ ਮਿਲਣੈ ਕਾ ਚਾਉ ਸੇਵਾ ਸਿਮਰਨ ਸੁਸਾਇਟੀ ਜਲੰਧਰ (ਰਜਿ.) ਵੱਲੋ ਨਵੀਂ ਦਾਣਾ ਮੰਡੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਦਸ਼ਮੇਸ਼ ਪਿਤਾ ਵੱਲੋ ਬਖਸਿਸ਼ ਖਾਲਸਾ ਸਾਜਨਾ ਦਿਵਸ਼ ਨੂੰ ਸਮਰਪਿਤ ਅਕੱਥ-ਕਥਾ ਸਮਾਗਮ ਕਰਵਾਇਆ।     ਇਸ ਦੌਰਾਨ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਰੋਲੀ ਰੋਡ ਨੇੜੇ ਬੁੱਗੀਪੁਰਾ ਚੋਂਕ ਮੋਗਾ ਦੇ ਸਿਖਿਆਰਥੀਆ ਵੱਲੋ ਢਾਡੀ ਵਾਰਾਂ,ਕਵਸ਼ਿਰੀ ਅਤੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਬਾਨੀ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਮੋਗਾ ਵੱਲੋ ਵਰੋਸਾਇ ਗੁਰਮੁੱਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ ਪਹੁੰਚੇ ਉਹਨਾਂ ਨੇ ਸੰਗਤ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ ਜੋ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਹਨ, ਸੰਸਾਰੀ ਜੀਵਾ ਨੂੰ ਸੂਖੈਨ ਢੰਗ ਨਾਲ ਸਮਝ ਗੋਚਰਾ ਕਰਵਾਇਆ।    ਅਕੱਥ ਕਹਾਣੀ ਕਰਦਿਆਂ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦਸ਼ਮੇਸ ਪਿਤਾ ਕਲਗੀਧਰ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਮੁਰਦਾ ਹੋ ਚੁੱਕੀਆ ਕੌਮਾਂ ਵਿੱਚ ਜਾਨ ਪਾਈ। ਗੁਰੂ ਸਾਹਿਬ ਨੇ ਸਾਰੇ ਧਰਮਾਂ ਨੂੰ ਸਰਬਸਾਂਝੀ ਵਾਲਤਾ ਦਾ ਉਪਦੇਸ ਦਿੰਦਿਆ ਇਕਤੱਰ ਕਰਕੇ ਸੱਚ ਨਾਲ ਜੁੜਿਆ ਤੇ ਆਪੇ ਦੀ ਪਹਿਚਾਨ ਕਰਾਈ ਜਾਤ ਪਾਤ ਦੀ ਭਰਮ ਦੂਰ ਕਰਦਿਆਂ ਇਕੋ ਵਾਟੇ ਵਿੱਚੋ ਖੰਡੇ ਦੀ ਪਾਹੁਲ (ਅਮ੍ਰਿਤ ਛਕਾਇਆ) ਟੁੱਟੀ ਲਿਵ ਜੁੜੀ ਅਤੇ ਵਾਹਿਗੁਰੂ ਗੁਰਮ੍ਰੰਤ ਦਿੜ੍ਰ ਕਰਾਇਆ। ਸਮਾਜ ਅਤੇ ਧਰਮ ਦੀ ਸੇਵਾ ਕਰਨ ਲਈ ਜੁੜਿਆ। ਸਮਾਗਮ ਹਜਾਰਾ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਮਾਨਸ ਜਾਮੇ ਦਾ ਲਾਹਾ ਪ੍ਰਾਪਤ ਕੀਤਾ।       ਸਮਾਗਮ ਵਿੱਚ ਸ੍ਰ. ਰਜਿੰਦਰ ਸਿੰਘ ਮਿਗਲਾਨੀ (ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ), ਸ੍ਰ. ਮਹਿਲ ਸਿੰਘ ਭੁੱਲਰ ਡੀ.ਜੀ.ਪੀ. ਪੰਜਾਬ ਪੁਲਿਸ, ਤੇਜਿੰਦਰ ਸਿੰਘ ਪ੍ਰਦੇਸੀ (ਪ੍ਰਧਾਨ ਸਿੱਖ ਤਾਲਮੇਲ ਕਮੇਟੀ), ਹਰਪ੍ਰੀਤ ਸਿੰਘ ਨੀਟੂ, ਆਤਮਪ੍ਰਕਾਸ ਸਿੰਘ, ਭਾਈ ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਨੂਪ ਸਿੰਘ, ਅਵਤਾਰ ਸਿੰਘ, ਹਰਮੀਤ ਸਿੰਘ, ਪੂਨੀਤ ਸਿੰਘ, ਬਰਜਿੰਦਰ ਸਿੰਘ, ਗੁਰਮੇਲ ਸਿੰਘ, ਬੂਟਾ ਸਿੰਘ, ਨਿਰਮਲ ਸਿੰਘ, ਹਰਬੰਸ਼ ਸਿੰਘ, ਰਵਿੰਦਰ ਸਿੰਘ,ਭੁਲੱਰ ਸਿੰਘ, ਹਰਪ੍ਰੀਤ ਸਿੰਘ, ਬਲਜੀਤ ਸਿੰਘ, ਕੁਲਦੀਪ ਸਿੰਘ ਰਾਹੀ, ਪਰਮਿੰਦਰ ਸਿੰਘ, ਪ੍ਰਨਾਮ ਸਿੰਘ, ਹਰਨੀਤ ਸਿੰਘ, ਇੰਸ. ਸੁਰਿੰਦਰ ਸਿੰਘ ਬੇਰੀਵਾਲਾ ਹਾਜ਼ਰ ਸਨ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਹਜਾਰਾ ਦੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ।

Leave a Reply

Your email address will not be published. Required fields are marked *