ਟਾਕਿਂਗ ਪੰਜਾਬ
ਜਲੰਧਰ। ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਨੇ ਵੰਡੇ ਸਰਟੀਫਿਕੇਟ ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ ਸਿੱਖਿਆ ਰਾਹੀਂ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਚਲਾਈ ਜਾ ਰਹੀ ਸੀ.ਡੀਟੀਪੀ ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀਡੀਟੀਪੀ ਵਿਭਾਗ ਵਲੌਂ ਆਪਣੇ ਪਸਾਰ ਕੇਂਦਰ ਪਿੰਡ ਬੋਲੀਨਾ (ਜਲੰਧਰ) ਵਿਖੇ “ਬੋਲੀਨਾ ਦੋਆਬਾ ਵੈਲਫੇਅਰ ਸੋਸਾਇਟੀ” ਦੇ ਸਹਿਯੋਗ ਨਾਲ ਇੱਕ “ਸਰਟੀਫਿਕੇਟ ਵੰਡ ਸਮਾਰੋਹ” ਅਯੋਜਿਤ ਕੀਤਾ ਗਿਆ। ਡਾ.ਜਗਰੂਪ ਸਿੰਘ ਜੀ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ। ਇਸ ਪ੍ਰਸਾਰ ਕੇਂਦਰ ਵਿਖੇ ਸੀਡੀਟੀਪੀ ਵਿਭਾਗ ਵਲੋਂ ਸਿੱਖਿਆਰਥੀਆਂ ਨੂੰ ਕੰਪਿਊਟਰ ਐਪਲੀਕੇਸ਼ਨ ਅਤੇ ਕਟਿੰਗ-ਟੇਲਰਿੰਗ ਦੇ 6-6 ਮਹੀਨੇ ਦੇ ਕੋਰਸ ਕਰਵਾਏ ਜਾਂਦੇ ਹਨ ਤਾਂਕਿ ਸਿੱਖਿਆਰਥੀ ਸਿੱਖਿਅਤ ਹੋ ਕੇ ਉੱਦਮੀ ਬਨਣ ਅਤੇ ਆਪਣੀ ਜੀਵਕਾ ਕਮਾਉਣ।ਮੈਡਮ ਪੂਜਾ (ਟੇ੍ਰਨਰ ਕਟਿੰਗ-ਟੇਲਰਿੰਗ), ਅਤੇ ਸ਼੍ਰੀ ਹਰਪ੍ਰੀਤ ਸਿੰਘ (ਟੇ੍ਰਨਰ ਕੰਪਿਊਟਰ ਐਪਲੀਕੇਸ਼ਨ) ਜੀ ਨੇ ਇਹਨਾਂ ਸਿੱਖਿਆਰਥੀਆਂ ਨੂੰ ਸਿੱਖਿਅਤ ਕੀਤਾ।
ਅੱਜ ਕੋਰਸ ਪੂਰਾ ਹੋਣ ਉਪਰੰਤ 27 ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਢੇ ਗਏ। ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਦੀ ਸਰਵਪੱਖੀ ਸਕੀਮ ਦੇ ਜਾਗਰੂਕ ਪੱਖ ਨੂੰ ਉੱਜਾਗਰ ਕਰਨ ਲਈ ਇਸ ਵਿਸ਼ੇਸ਼ ਮੋਕੇ ਤੇ ਇੰਟ੍ਰਨਲ ਕੋਅ੍ਰਾਡੀਨੇਟਰ ਨੇ ਸਿੱਖਿਆਰਥੀਆਂ ਨੂੰ ਸਮਂ ਦੇ ਹਾਣੀ ਹੋਣ ਅਤੇ ਹੁਨਰਮੰਦ ਬਣ ਕੇ ਸਮਾਜ ਵਿੱਚ ਅੱਗੇ ਵਧਣ ਦਾ ਸੁਨੇਹਾ ਦਿੱਤਾ। ਉਨ੍ਹਾ ਸਿੱਖਿਆਰਥੀਆਂ ਨੂੰ ਤਕਨੀਕੀ ਸਿੱਖਿਆ ਨਾਲ ਜੁੜ ਕੇ ਦੇਸ਼ ਅਤੇ ਸਮਾਜ ਦੇ ਸਰਵਪੱਖੀ ਵਿਕਾਸ ਵਿੱਚ ਹਿੱਸਾ ਪਾਉਣ ਦੀ ਗੱਲ ਕਹੀ।
ਮੈਡਮ ਨੇਹਾ (ਸੀ. ਡੀ. ਕੰਸਲਟੈਂਟ) ਵਲੋਂ ਲੜਕੀਆਂ ਨੂੰ ਨਾਰੀ ਸ਼ਕਤੀ ਪ੍ਰਤੀ ਸਬੋਧਨ ਕੀਤਾ ਗਿਆ ਉੱਥੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕੈਰੀਅਰ ਕੌਸਲਿੰਗ ਕੀਤੀ ਗਈ। ਇਸ ਮੁਬਾਰਕ ਮੋਕੇ ਤੇ ਸ਼੍ਰੀ ਲੇਖ ਰਾਜ ਨਈਅਰ ਚੀਫ ਇੱਨਕਮ ਟੈਕਸ ਕਮੀਸ਼ਨਰ (ਸੇਵਾ ਮੁੱਕਤ), ਸ਼੍ਰੀ ਪਰਮਜੀਤ ਭੁੱਟਾ, ਸ਼੍ਰੀ ਚਰੰਜੀ ਲਾਲ, ਡਾ. ਰਾਕੇਸ਼ , ਪਿੰਡ ਦੇ ਪੰਚਾਇਤ ਮੈਂਬਰ ਅਤੇ ਹੋਰ ਪੰਤਵੰਤੇ ਹਾਜ਼ਿਰ ਸਨ।ਮੈਡਮ ਡਾ. ਪਰਮਜੀਤ ਦੀ ਅਗਵਾਈ ਵਿੱਚ ਪਿੰਡ ਦੀਆਂ ਔਰਤਾਂ ਨੇ ਇਸ ਸਮਾਰੋਹ ਨੂੰ ਚਾਰ–ਚੰਨ ਲਾਏ। ਅੰਤ ਵਿੱਚ ਸਰਪੰਚ ਸ਼੍ਰੀ ਕੁਲਵਿੰਦਰ ਬਾਘਾ ਜੀ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।ਇਹ ਸਮਾਰੋਹ ਸਾਰਿਆਂ ਦੇ ਦਿੱਲਾਂ ਤੇ ਅਮਿੱਟ ਛਾਪ ਛੱਡ ਗਿਆ।