16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਆਰੰਭ ਹੋ ਰਿਹਾ ਹੈ ਖਾਲਸਾਈ ਸ਼ਸਤਰ ਮਾਰਚ
टाकिंग पंजाब
जालंधर। ਸਿੱਖ ਤਾਲਮੇਲ ਕਮੇਟੀ ਵਲੋਂ ਮੀਰੀ ਪੀਰੀ ਸ਼ਸਤਰ ਧਾਰਨ ਦਿਵਸ ਨੂੰ ਸਮਰਪਿਤ ਜੋ ਖਾਲਸਾਈ ਸ਼ਸਤਰ ਮਾਰਚ 16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਆਰੰਭ ਹੋ ਰਿਹਾ ਹੈ। ਉਸ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਅਗੇ ਸਫਾਈ ਅਤੇ ਫੁੱਲਾਂ ਦੀ ਸੇਵਾ ਦਸ਼ਮੇਸ ਫੁਲਵਾੜੀ ਪ੍ਰਭਾਤ ਨਗਰ ਵਾਲੇ ਕਰਨਗੇ। ਇਹ ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਸਿੰਘ ਖ਼ਾਲਸਾ ਤੇ ਮਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸੇਵਾ ਕਰਨ ਵਾਲਿਆਂ ਵਿਚ ਸਿੰਘ, ਸਿੰਘਣੀਆਂ ਤੋਂ ਇਲਾਵਾ ਬੱਚੇ ਵੀ ਹਿੱਸਾ ਲੈਣਗੇ। ਸੇਵਾ ਕਰਨ ਵਾਲੇ ਸਾਰੇ ਬਾਵਰਦੀ ਚਿੱਟਾ ਕਮੀਜ਼ ਪਜਾਮਾ, ਸਲਵਾਰ ਤੇ ਕੇਸਰੀ ਦਸਤਾਰਾਂ ਤੇ ਚੁੰਨੀਆਂ ਲੈਕੇ ਸ਼ਾਮਿਲ ਹੋਣਗੇ।
ਇਸ ਮੋਕੇ ਤੇ ਦਸ਼ਮੇਸ ਫੁਲਵਾੜੀ ਦੇ ਗੁਰਵਿੰਦਰ ਸਿੰਘ,ਦਲੀਪ ਸਿੰਘ,ਪਰਮਿੰਦਰ ਸਿੰਘ, ਲਵਪ੍ਰੀਤ ਸਿੰਘ,ਅਨਮੋਲਪ੍ਰੀਤ ਸਿੰਘ,ਸਤਨਾਮ ਸਿੰਘ,ਸਨਮਦੀਪ ਕੋਰ,ਮਨਜੀਤ ਕੋਰ,ਰੁਪਿੰਦਰ ਕੋਰ,ਹਰਮਨ ਕੋਰ ਸਾਮਿਲ ਸਨ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਦੀਪ ਸਿੰਘ ਟਰਬਨ ਕੌਚ,ਵਿੱਕੀ ਸਿੰਘ ਖਾਲਸਾ,ਤੇ ਗੁਰਦੀਪ ਸਿੰਘ ਲੱਕੀ ਤੇ ਹਰਪ੍ਰੀਤ ਸਿੰਘ ਸੋਨੂੰ ਨੇ ਦੱਸਿਆ ਕਿ ਖ਼ਾਲਸਾਈ ਸ਼ਸਤਰ ਮਾਰਚ ਨੂੰ ਲੈ ਕੇ ਸੰਗਤਾਂ ਵਿੱਚ ਬਹੁੁਤ ਹੀ ਉਤਸ਼ਾਹ ਹੈ। ਸੰਗਤਾਂ ਆਪ ਮੁੁਹਾਰੇ ਮੀਟਿੰਗਾਂ ਕਰਕੇ ਖਾਲਸਈ ਮਾਰਚ ਵਿਚ ਸ਼ਾਮਲ ਹੋਣ ਦੇ ਫ਼ੈਸਲੇ ਕਰ ਰਹੀਆਂ ਹਨ। ਸ਼ਸਤਰ ਮਾਰਚ ਵਿਚ ਸ਼ਾਮਲ ਸੰਗਤਾਂ ਬਾਵਰਦੀ ਤੇ ਸ਼ਾਂਤਮਈ ਢੰਗ ਨਾਲ ਹਰਜੱਸ ਕਰਨਗੀਆਂ। ਮਾਰਚ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ 7 ਵਜੇ ਗੁਰੂ ਘਰ ਗੁਰੂ ਨਾਨਕ ਮਿਸ਼ਨ ਵਿਖੇ ਸਮਾਪਤ ਹੋਵੇਗਾ।