ਟਾਕਿਂਗ ਪੰਜਾਬ
ਜਲੰਧਰ। 16 ਜੁੁਲਾਈ ਦਿਨ ਸ਼ਨੀਵਾਰ ਨੂੰ ਨਿਕਲ ਰਹੇ ਖ਼ਾਲਸਾਈ ਸ਼ਸਤਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ। ਇਸ ਸਬੰਧ ਵਿਚ ਪੁਲਸ ਅਫ਼ਸਰਾਂ ਡੀਸੀਪੀ ਜਗਮੋਹਨ ਸਿੰਘ ਤੇ ਆਈਪੀਐੱਸ ਸੋਹੇਲ ਮੀਰ ਨੇ ਖ਼ਾਲਸਾਈ ਸ਼ਸਤਰ ਮਾਰਚ ਦੇ ਪੂਰੇ ਰੂਟ ਦਾ ਦੌਰਾ ਕੀਤਾ। ਸ਼ਸਤਰ ਮਾਰਚ ਦਾਣਾ ਮੰਡੀ ਤੋਂ ਆਰੰਭ ਹੋ ਕੇ ਵਰਕਸ਼ਾਪ ਚੌਕ, ਪਟੇਲ ਚੌਕ, ਬਸਤੀ ਅੱਡਾ,ਪੁਲੀ ਅਲੀ ਮੁਹੱਲਾ,ਬਾਲਮੀਕ ਚੌਕ,{ ਜੋਤੀ ਚੌਕ }ਅੰਬੇਦਕਰ ਚੌਕ ਤੋਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਚੌਂਕ ਸਮਾਪਤ ਹੋਵੇਗਾ। ਪ੍ਰਬੰਧਕਾਂ ਨੇ ਪੁਲੀਸ ਅਫ਼ਸਰਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਬਾਰੇ ਜਾਣਕਾਰੀ ਦਿੱਤੀ ਜਿੱਥੇ ਜਿੱਥੇ ਟਰੈਫਿਕ ਦੀ ਸਮੱਸਿਆ ਆ ਸਕਦੀ ਹੈ ਤੇ ਅਫਸਰਾਂ ਨੇ ਪ੍ਰਬੰਧਕਾਂ ਨੂੰ ਯਕੀਨ ਦਿਵਾਇਆ ਸਾਰੇ ਰੂਟ ਤੇ ਕਿਤੇ ਵੀ ਖ਼ਾਲਸਾਈ ਸ਼ਸਤਰ ਮਾਰਚ ਨੂੰ ਟ੍ਰੈਫਿਕ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਬੰਧਕਾਂ ਵਿੱਚ ਤੇਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਬਲਵਿੰਦਰ ਸਿੰਘ ਗੁਰ ਕਿਰਪਾ ਮੈਡੀਕਲ,ਗੁਰਵਿੰਦਰ ਸਿੰਘ ਸਿੱਧੂ,ਹਰਜਿੰਦਰ ਸਿੰਘ ਵਿੱਕੀ ਖਾਲਸਾ,ਹਰਪ੍ਰੀਤ ਸਿੰਘ ਸੋਨੂੰ,ਪ੍ਰਭਜੋਤ ਸਿੰਘ ਖਾਲਸਾ,ਹਰਪਾਲ ਸਿੰਘ ਪਾਲੀ ਚੱਢਾ,ਸੰਨੀ ਸਿੰਘ ਓਬਰਾਏ,ਜਸਵਿੰਦਰ ਸਿੰਘ ਬਵੇਜਾ, ਮਨਪ੍ਰੀਤ ਸਿੰਘ ਬਿੰਦਰਾ, ਆਤਮ ਪ੍ਰਕਾਸ਼ ਤੇ ਸੁਰੇਸ਼ ਕੁਮਾਰ ਹਾਜ਼ਰ ਸਨ