ਡਾ. ਜਗਜੀਤ ਸਿੰਘ, ਬੈਂਕ ਦੇ ਚੇਅਰਮੈਨ ਸ. ਪਰਦੁਮਨ ਸਿੰਘ ਜੋਲੀ, ਸ. ਜਸਬੀਰ ਸਿੰਘ ਨੇ ਕੀਤਾ ਤਿਰੰਗਾ ਲਹਿਰਾਉਣ ਦਾ ਸ਼ੁਭ ਅਰੰਭ
टाकिंग पंजाब
ਜਲੰਧਰ। 75ਵੇਂ ਸਵਤੰਤਰਤਾਂ ਦਿਵਸ ਮਨਾਉਣ ਸਬੰਧੀ ਦੀ ਸਿਟੀਜਨਜ਼ ਅਰਬਨ ਕੋਆਪ੍ਰੇਟਿਵ ਬੈਂਕ ਦਫ਼ਤਰ ਜਲੰਧਰ ਵਿੱਚ ਅਮ੍ਰਿਤ ਮਹਾਂ ਉਤਸਵ ਦੇ 75ਵੇਂ ਅਜ਼ਾਦੀ ਦਿਵਸ ਦੇ ਵਰੇ ਗੰਡ ਦੇ ਸਬੰਧ ਵਿੱਚ ਡਾ. ਜਗਜੀਤ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਦੀ ਅਗਵਾਈ ਵਿੱਚ ਤਿਰੰਗਾ ਲਹਿਰਾਉਣ ਦਾ ਸ਼ੁਭ ਅਰੰਭ ਕੀਤਾ ਗਿਆ।
ਇਸ ਵਿੱਚ ਡਾ. ਜਗਜੀਤ ਸਿੰਘ ਤੋਂ ਇਲਾਵਾ ਬੈਂਕ ਦੇ ਚੇਅਰਮੈਨ ਸ. ਪਰਦੁਮਨ ਸਿੰਘ ਜੋਲੀ, ਸ. ਜਸਬੀਰ ਸਿੰਘ ਪੀਸੀਐਸ ਰਿਟਾਇਰਡ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ, ਡਾ. ਕਰਨ ਸ਼ਰਮਾਂ ਮੈਨਜਿੰਗ ਡਾਇਰੈਕਟਰ ਅਤੇ ਸ. ਰਾਜਵੀਰ ਸਿੰਘ ਨਰੀਖਕ ਸਹਿਕਾਰੀ ਸਭਾਵਾਂ ਜਲੰਧਰ ਤੋਂ ਇਲਾਵਾ ਬੈਂਕ ਦੇ ਅਧਿਕਾਰੀ ਤੇ ਕਰਮਚਾਰੀ ਇਸ ਸਮਾਗੰਮ ਵਿੱਚ ਮਜੂਦ ਸਨ । ਉਪ ਰਜਿਟਰਾਰ ਨੇ ਕਿਹਾ ਕੇ ਸਿਟੀਜ਼ਜਨ ਅਰਬਨ ਕੋਆਪ੍ਰੇਟਿਵ ਬੈਂਕ ਦੀਆਂ ਸਾਰੀਆ ਬਰਾਂਚਾਂ ਉਪਰ ਵੀ 15 ਅਗਸਤ ਨੂੰ ਤਿਰੰਗਾ ਝੰਡਾ ਲਿਹਰਾਇਆ ਜਾਵੇਗਾ।