ਸਿੱਖ ਕੌਮ ਨੂੰ ਬਾਰ-ਬਾਰ ਬੇਗਾਨਗੀ ਦਾ ਅਹਿਸਾਸ ਕਰਵਾਉੁਣਾ ਦੇਸ਼ ਦੀ ਅਖੰਡਤਾ ਲਈ ਠੀਕ ਨਹੀਂ :-ਸਿੱਖ ਤਾਲਮੇਲ ਕਮੇਟੀ
टाकिंग पंजाब।
जालंधर। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਨੂੰ ਮੈਟਰੋ ਟ੍ਰੇਨ ਵਿੱਚ ਤਿੰਨ ਫੁੱਟੀ ਸ੍ਰੀ ਸਾਹਿਬ ਲਿਜਾਣ ਤੋਂ ਰੋਕਣ ਤੇ ਆਪਣਾ ਪ੍ਰਤੀਕਰਨ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਤੇ ਹੋਰ ਜਥੇਬੰਦੀਆਂ ਜਿਨ੍ਹਾਂ ਵਿੱਚ ਸ਼ਾਨੇ ਖ਼ਾਲਸਾ,ਦੁਸ਼ਟ ਦਮਨ ਦਲ ਖ਼ਾਲਸਾ, ਦਸਮੇਸ਼ ਫੁਲਵਾੜੀ, ਮਾਈ ਭਾਗੋ ਜੀ ਸੇਵਾ ਸੁਸਾਇਟੀ, ਦੇ ਪ੍ਰਤੀਨਿਧਾਂ ਨੇ ਇਕ ਬਿਆਨ ਵਿਚ ਕਿਹਾ ਹੈ।
ਪਹਿਲਾਂ ਤਾਂ ਕਿਰਪਾਨ ਦਾ ਮਸਲਾ ਸਿਰਫ਼ ਹਵਾਈ ਜਹਾਜ਼ ਵਿੱਚ ਲਿਆਉਣ ਨਾਲ ਸੰਬੰਧਤ ਸੀ ਹੁਣ ਗੱਲ ਵਧਦੇ ਹੋਏ ਮੈਟਰੋ ਟਰੇਨਾਂ ਤਕ ਜਾ ਪਹੁੰਚੀ ਹੈ ਤੇ ਉਥੇ ਵੀ ਕਿਰਪਾਨ ਲਿਜਾਣ ਦੀ ਅਣ ਐਲਾਨੀ ਪਾਬੰਦੀ ਲਾਈ ਗਈ ਹੈ। ਇਕ ਪਾਸੇ ਆਜ਼ਾਦੀ ਦਾ 75 ਸਾਲਾਂ ਮਹਾਂ ਉੁਤਸਵ ਮਨਾਇਆ ਜਾ ਰਿਹਾ ਹੈ, ਪਰ ਦੂਸਰੇ ਪਾਸੇ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਆਜ਼ਾਦੀ ਲੈ ਕੇ ਦਿੱਤੀ, ਇਸ ਦੇਸ਼ ਨਾਲ ਰਹਿਣਾ ਮਨਜ਼ੂਰ ਕੀਤਾ ਉਸ ਕੌਮ ਨੂੰ ਬਾਰ-ਬਾਰ ਤੰਗ ਕੀਤਾ ਜਾ ਰਿਹਾ ਹੈ।
ਬਾਰ ਬਾਰ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਠੀਕ ਨਹੀਂ ਹੈ। ਅਸੀਂ ਵਕਤ ਦੀਆਂ ਸਰਕਾਰਾਂ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਾਂ ਸਿੱਖ ਆਜ਼ਾਦ ਫ਼ਿਜ਼ਾ ਵਿੱਚ ਵਿਚਰਨ ਵਾਲੀ ਕੌਮ ਹੈ, ਸਿੱਖ ਇਹੋ ਜਿਹੀਆਂ ਪਾਬੰਦੀਆਂ ਬਰਦਾਸ਼ਤ ਨਹੀਂ ਕਰ ਸਕਦੇ। ਜੇ ਤੁਹਾਨੂੰ ਆਪਣੇ ਦੇਸ਼ ਨਾਲ ਪਿਆਰ ਹੈ, ਤੁਸੀਂ ਆਪਣੀ ਦੇਸ਼ ਦੀ ਏਕਤਾ ਨੂੰ ਬਹਾਲ ਰੱਖਣਾ ਚਾਹੁੰਦੇ ਹੋ ਤਾਂ ਸਿੱਖਾਂ ਤੇ ਬਾਰ ਬਾਰ ਬੇਲੋੜੀਆਂ ਬੰਦਸ਼ਾਂ ਲਾਉਣੀਆਂ ਬੰਦ ਕਰੋ।
ਉਕਤ ਜਥੇਬੰਦੀਆਂ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ,ਗੁੁਰਜੀਤ ਸਿੰਘ ਸਤਨਾਮੀਆ, ਪ੍ਰਭਜੋਤ ਸਿੰਘ ਖਾਲਸਾ, ਗੁੁਰਦੀਪ ਸਿੰਘ ਲੱਕੀ, ਗੁੁਰਵਿੰਦਰ ਸਿੰਘ ਸਿੱਧੂ ਤੇ ਹਰਜਿੰਦਰ ਸਿੰਘ ਵਿੱਕੀ ਖਾਲਸਾ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਮੈਟਰੋ ਵਿੱਚ ਜਿਸ ਅਧਿਕਾਰੀ ਨੇ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਸ੍ਰੀ ਸਾਹਿਬ ਲਿਜਾਣ ਤੋਂ ਰੋਕਿਆ ਉਸ ਤੇ ਤੁੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਿੱਖ ਹਿਰਦੇ ਸ਼ਾਂਤ ਹੋ ਸਕਣ।
ਇਸ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁੁਰਾ ਨੂੰ ਅਪੀਲ ਕਰਦੇ ਹਾਂ ਉਹ ਇਸ ਮਾਮਲੇ ਵਿਚ ਦਖਲ ਦੇਣ ਤੇ ਕੇਂਦਰ ਸਰਕਾਰ ਤਕ ਇਹ ਮਾਮਲਾ ਲਿਜਾਉਣ। ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਚਿਟਕਾਰਾ, ਹਰਪ੍ਰੀਤ ਸਿੰਘ ਸੋਨੂੰ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ, ਲਖਬੀਰ ਸਿੰਘ ਲਕੀ, ਮਨਮਿੰਦਰ ਸਿੰਘ ਭਾਟੀਆ, ਗੁੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ,ਬਿੱਧੀ ਸਿੰਘ,ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਬਲਜੀਤ ਸਿੰਘ ਸੰਟੀ,ਸਵਰਨ ਸਿੰਘ ਚੱਢਾ,ਸੰਨੀ ਸਿੰਘ ਓਬਰਾਏ, ਜਸਵਿੰਦਰ ਸਿੰਘ ਬਵੇਜਾ,ਮਨਪ੍ਰੀਤ ਸਿੰਘ ਬਵੇਜਾ,ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।