ਟਾਕਿਂਗ ਪੰਜਾਬ
ਜਲੰਧਰ। ਐਨ.ਸੀ.ਸੀ ਬਟਾਲੀਅਨ–2 ਪੰਜਾਬ ਦੇ ਕਮਾਡਿਾਂਗ ਅਫਸਰ ਕਰਨਲ ਪਰਵੀਨ ਕਾਬਥਿਆਲ ਨੇ ਮੇਹਰਚੰਦ ਪੋਲੀਟੈਕਨਿਕ ਦਾ ਦੌਰਾ ਕੀਤਾ। ਉਹਨਾਂ ਦਾ ਸਵਾਗਤ ਪ੍ਰਿਸੀਪਲ ਡਾ. ਜਗਰੂਪ ਸਿੰਘ ਤੇ ਕੈਪਟਨ ਪੰਕਜ ਗੁਪਤਾ ਨੇ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਇਸ ਸਮੇਂ ਐਨ.ਸੀ.ਸੀ ਦੇ ਕੈਡੇਟ ਵੀ ਉਪਸਥਿਤ ਸਨ। ਕਰਨਲ ਪਰਵੀਨ ਨੇ ਇਸ ਮੌਕੇ ਵਾਤਾਵਰਣ ਨੂੰ ਸ਼ੁਧ ਕਰਨ ਲਈ ਇਕ ਬੂਟਾ ਵੀ ਲਗਾਇਆ ਤੇ ਕਾਲਜ ਵਿੱਚ ਵੱਖ- ਵੱਖ ਵਿਭਾਗਾ ਦਾ ਦੌਰਾ ਵੀ ਕੀਤਾ। ਉਹਨਾਂ ਆਡੀਟੋਰੀਅਮ ਵਿੱਖੇ ਸਟੁਡੈਂਟ ਅਚੀਵਮੈਂਟ ਗੈਲਰੀ ਨੂੰ ਵੀ ਦੇਖਿਆ ਤੇ ਕੈਡਿਟਸ ਨੂੰ ਵੀ ਸਬੋਧਨ ਕੀਤਾ।
ਉਹਨਾਂ ਵਿਜ਼ਿਟਰ ਬੁਕ ਵਿੱਚ ਕਾਲਜ ਅਤੇ ਸਟਾਫ ਅਤੇ ਵਿਦਿਆਰਥੀਆਂ ਦੀ ਤਾਰੀਫ ਕਰਦੇ ਹੋਏ ਕਾਲਜ ਵਿਚਲੇ ਲੈਕਚਰਾਰ ਅਤੇ ਪੜਾਈ ਦੇ ਬੇਹਤਰੀਨ ਮਾਹੌਲ ਦਾ ਵਿਸ਼ੇਸ਼ ਜਿਕਰ ਕੀਤਾ। ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਕਾਲਜ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਅਤੇ ਪ੍ਰਾਪਤੀਆ ਬਾਰੇ ਦਸਿਆਂ। ਵਿਦਿਆਰਥੀ ਅਨਮੋਲ ਸਿੰਘ ਐਸ.ਯੂ.ੳ. ਅਤੇ ਜੇ.ਸੀ.ੳ. ਸੰਦੀਪ ਕੁਮਾਰ ਨੇ ਕੈਡੇਟਸ ਦੇ ਨਾਲ ਵਿਸ਼ੇਸ਼ ਸਹਿਯੋਗ ਦਿੱਤਾ।