ਸ੍ਰੀ ਸੰਗਤ ਰਾਮ ਨੂੰ ਵਾਇਸ ਚੇਅਰਮੈਨ ਤੇ ਸ੍ਰੀ ਨਿਤਿਨ ਕਪੂਰ ਨੂੰ ਬਣਾਇਆ ਗਿਆ ਕਾਰਜਕਾਰੀ ਮੈਂਬਰ
टाकिंग पंजाब
ਜਲੰਧਰ। ਡਿਸਟ੍ਰਿਕਟ ਕਲਚਰਲ ਐਂਡ ਲਿਟਰੇਰੀ ਸੁਸਾਇਟੀ, ਵਿਰਸਾ ਵਿਹਾਰ ਜਲੰਧਰ ਦੀ ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਜਲੰਧਰ ਕਮ ਚੇਅਰਮੈਨ ਵਿਰਸਾ ਵਿਹਾਰ ਜਲੰਧਰ ਸਰਦਾਰ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਜਲੰਧਰ ਦੇ ਮੀਟਿੰਗ ਹਾਲ ਵਿਖੇ ਹੋਈ। ਇਸ ਵਿਚ ਪਹਿਲੀ ਮੀਟਿੰਗ ਦੀ ਕਾਰਵਾਈ ਨੂੰ ਪਾਸ ਕੀਤਾ ਗਿਆ ਅਤੇ ਵਿਰਸਾ ਵਿਹਾਰ ਦੀ ਰੇਨੋਵੇਸ਼ਨ ਤੇ ਭਾਸ਼ਾ ਮਿਊਜ਼ੀਅਮ ਬਣਾਉਣ ਲਈ ਕਮੇਟੀ ਗਠਿਤ ਕਰਨ ਬਾਰੇ ਵਿਚਾਰ ਕੀਤਾ ਗਿਆ।
ਇਸ ਮੀਟਿੰਗ ਵਿਚ ਜਲੰਧਰ ਦੇ ਸਨਅਤੀ ਘਰਾਨਿਆਂ ਨੂੰ ਵਿਰਸਾ ਵਿਹਾਰ ਨਾਲ ਜੋੜਨ ਅਤੇ ਵਿਰਸਾ ਵਿਹਾਰ ਵਿੱਚ ਸੰਗੀਤਕ ਅਤੇ ਸਾਹਿਤਕ ਸਰਗਰਮੀਆਂ ਨੂੰ ਤੇਜੀ ਨਾਲ ਚਲਾਉਣ ਦੀਆਂ ਲੋੜਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸ੍ਰੀ ਦੀਪਕ ਬਾਲੀ, ਡਾਕਟਰ ਸੁਚਾਰਿਤਾ ਸ਼ਰਮਾ, ਸ੍ਰੀ ਸਤਨਾਮ ਸਿੰਘ ਮਾਣਕ, ਡਾਕਟਰ ਲਖਵਿੰਦਰ ਜੌਹਲ, ਡਾ ਅਨੂਪ ਵਤਸ, ਸ੍ਰੀ ਸੰਗਤ ਰਾਮ ਤੇ ਵਿਰਸਾ ਵਿਹਾਰ ਦੇ ਸਕੱਤਰ ਸਰਦਾਰ ਗੁਰਮੀਤ ਸਿੰਘ ਸ਼ਾਮਲ ਹੋਏ।
ਡਾਕਟਰ ਲਖਵਿੰਦਰ ਜੌਹਲ ਵੱਲੋਂ ਵਾਇਸ ਚੇਅਰਮੈਨ ਦੇ ਅਹੁਦੇ ਲਈ ਸ੍ਰੀ ਸੰਗਤ ਰਾਮ ਦੇ ਨਾਮ ਦਾ ਪ੍ਰਸਤਾਵ ਪੇਸ਼ ਕੀਤਾ। ਸ੍ਰੀ ਸਤਨਾਮ ਮਾਣਕ ਤੇ ਡਾਕਟਰ ਸੁਚਾਰਿਤਾ ਸ਼ਰਮਾ ਵਲੋਂ ਇਸ ਦੀ ਪ੍ਰੋੜਤਾ ਕੀਤੀ ਗਈ ਅਤੇ ਸਮੂਹ ਮੈਂਬਰਾਂ ਨੇ ਇਸ ਦਾ ਸਮਰਥਨ ਕੀਤਾ ਅਤੇ ਸ੍ਰੀ ਨਿਤਿਨ ਕਪੂਰ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ। ਡਿਪਟੀ ਕਮਿਸ਼ਨਰ ਸਰਦਾਰ ਜਸਪ੍ਰੀਤ ਸਿੰਘ ਵੱਲੋਂ ਇਸ ਦੀ ਪ੍ਰਵਾਨਗੀ ਦਿੱਤੀ ਗਈ।